ਮੋਦੀ ਦੀ ਨਵੀਂ ਕੈਬਨਿਟ ਦਾ ਵੱਡਾ ਫ਼ੈਸਲਾ, 1 ਲੱਖ ਕਰੋੜ ਰੁਪਏ ਮੰਡੀਆਂ ਜ਼ਰੀਏ ਕਿਸਾਨਾਂ ਤੱਕ ਪਹੁੰਚਣਗੇ
Thursday, Jul 08, 2021 - 07:19 PM (IST)
ਨੈਸ਼ਨਲ ਡੈਸਕ : ਕੈਬਨਿਟ ’ਚ ਵੱਡੇ ਫੇਰਬਦਲ ਤੋਂ ਬਾਅਦ ਮੋਦੀ ਸਰਕਾਰ ਦੀ ਵੀਰਵਾਰ ਨੂੰ ਪਹਿਲੀ ਬੈਠਕ ਹੋਈ, ਜਿਸ ’ਚ ਕਿਸਾਨਾਂ ਨੂੰ ਲੈ ਕੇ ਵੱਡੇ ਫ਼ੈਸਲੇ ਕੀਤੇ ਗਏ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੈਬਨਿਟ ਬੈਠਕ ਬਾਰੇ ਦੱਸਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਜ਼ਰੀਏ 1 ਲੱਖ ਕਰੋੜ ਰੁਪਏ ਪਹੁੰਚਣਗੇ। ਇਸ ਤੋਂ ਇਲਾਵਾ ਤੋਮਰ ਨੇ ਦੱਸਿਆ ਕਿ ਦੇਸ਼ ਵਿਚ ਨਾਰੀਅਲ ਦੀ ਖੇਤੀ ਵੱਡੇ ਪੱਧਰ ’ਤੇ ਹੁੰਦੀ ਹੈ, ਇਸ ਲਈ ਸਰਕਾਰ ਨੇ ਨਾਰੀਅਲ ਵਿਕਾਸ ਬੋਰਡ ਬਣਾਉਣ ਦਾ ਫ਼ੈਸਲਾ ਕੀਤਾ ਹੈ। ਨਾਰੀਅਲ ਵਿਕਾਸ ਬੋਰਡ ’ਚ ਸੀ. ਈ. ਓ. ਦੀ ਨਿਯੁਕਤੀ ਹੋਵੇਗੀ।
ਤੋਮਰ ਨੇ ਕਿਹਾ ਕਿ ਸਰਕਾਰ ਮੰਡੀਆਂ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਏ. ਪੀ. ਐੱਮ. ਸੀ. ਮੰਡੀਆਂ 1 ਲੱਖ ਕਰੋੜ ਦੇ ਫੰਡ ਦੀ ਵਰਤੋਂ ਕਰ ਸਕਣਗੀਆਂ। ਖੇਤੀ ਮੰਤਰੀ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੇ ਜੋ ਕਿਹਾ, ਉਹ ਕਰਨ ਦਾ ਯਤਨ ਕੀਤਾ ਹੈ।