ਖ਼ਤਰੇ ''ਚ ਸੀ ਹਜ਼ਾਰਾਂ ਲੋਕਾਂ ਦੀ ਜਾਨ! ਅੱਧੀ ਰਾਤ ਨੂੰ ਪਈਆਂ ਭਾਜੜਾਂ

Monday, Sep 09, 2024 - 09:26 AM (IST)

ਖ਼ਤਰੇ ''ਚ ਸੀ ਹਜ਼ਾਰਾਂ ਲੋਕਾਂ ਦੀ ਜਾਨ! ਅੱਧੀ ਰਾਤ ਨੂੰ ਪਈਆਂ ਭਾਜੜਾਂ

ਕਾਨਪੁਰ (ਭਾਸ਼ਾ): ਕਾਨਪੁਰ ਜ਼ਿਲ੍ਹੇ ਵਿਚ ਬਿਲਹੌਰ ਰੇਲਵੇ ਸਟੇਸ਼ਨ ਨੇੜੇ ਪ੍ਰਯਾਗਰਾਜ ਤੋਂ ਭਿਵਾਨੀ ਜਾ ਰਹੀ ਕਾਲਿੰਦੀ ਐਕਸਪ੍ਰੈੱਸ ਦੇ ਚਾਲਕ ਨੇ ਪੱਟੜੀ 'ਤੇ ਅਣਪਛਾਤੇ ਲੋਕਾਂ ਵੱਲੋਂ ਰੱਖਿਆ ਗਿਆ ਰਸੋਈ ਗੈਸ ਸਿਲੰਡਰ ਵੇਖ ਐਮਰਜੈਂਸੀ ਬ੍ਰੇਕ ਲਗਾਈ ਅਤੇ ਇਕ ਵੱਡਾ ਹਾਦਸਾ ਟਲ਼ ਗਿਆ। 

ਇਹ ਖ਼ਬਰ ਵੀ ਪੜ੍ਹੋ - ਪਰਮਿੰਦਰ ਢੀਂਡਸਾ ਤੇ ਬੀਬੀ ਜਗੀਰ ਕੌਰ ਨੇ ‘ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ’ ਦੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਸੰਯੁਕਤ ਪੁਲਸ ਕਮਿਸ਼ਨਰ (ਲਾਅ ਐਂਡ ਆਰਡਰ) ਹਰੀਸ਼ ਚੰਦਰ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ 8-9 ਸਤੰਬਰ ਦੀ ਦਰਮਿਆਨੀ ਰਾਤ ਨੂੰ ਪ੍ਰਯਾਗਰਾਜ ਤੋਂ ਭਿਵਾਨੀ ਜਾ ਰਹੀ ਕਾਲਿੰਦੀ ਐਕਸਪ੍ਰੈੱਸ ਦੇ ਚਾਲਕ ਨੇ ਬਿਲਹੌਰ ਰੇਲਵੇ ਸਟੇਸ਼ਨ ਤੋਂ ਕੁਝ ਦੂਰ ਪਹਿਲਾਂ ਪੱਟੜੀ 'ਤੇ ਇਕ ਰਸੋਈ ਗੈਸ ਸਿਲੰਡਰ ਰੱਖਿਆ ਵੇਖਿਆ। ਉਨ੍ਹਾਂ ਕਿਹਾ ਕਿ ਚਾਲਕ ਨੇ ਸਿਲੰਡਰ ਵੇਖ ਕੇ ਐਮਰਜੈਂਸੀ ਬ੍ਰੇਕ ਲਗਾ ਦਿੱਤੀ, ਪਰ ਰੇਲਗੱਡੀ ਦੀ ਟੱਕਰ ਸਿਲੰਡਰ ਨਾਲ ਹੋ ਗਈ ਤੇ ਉਹ ਥੋੜ੍ਹੀ ਦੂਰ ਜਾ ਕੇ ਰੁੱਕ ਗਈ ਤੇ ਸਿਲੰਡਰ ਵੀ ਦੂਰ ਜਾ ਡਿੱਗਿਆ। 

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀ ਧਿਆਨ ਦਿਓ! ਹਸਪਤਾਲ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

ਗਨੀਮਤ ਇਹ ਰਹੀ ਕਿ ਸਿਲੰਡਰ ਇੰਜਣ ਵਿਚ ਫੱਸ ਕੇ ਫੱਟਿਆ ਨਹੀਂ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਨਾਲ ਹੀ ਅਚਾਨਕ ਐਮਰਜੈਂਸੀ ਬ੍ਰੇਕ ਲੱਗਣ ਨਾਲ ਟ੍ਰੇਨ ਪੱਟੜੀ ਤੋਂ ਉਤਰ ਵੀ ਸਕਦੀ ਸੀ। ਟ੍ਰੇਨ ਤਕਰੀਬਨ 20 ਮਿੰਟ ਤਕ ਉੱਥੇ ਰੁਕੀ ਰਹੀ ਤੇ ਜਾਂਚ ਲਈ ਇਸ ਨੂੰ ਦੁਬਾਰਾ ਬਿਲਹੌਰ ਸਟੇਸ਼ਨ 'ਤੇ ਰੋਕਿਆ ਗਿਆ। ਚੰਦਰ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਮਾਮਲੇ ਨੂੰ ਸੁਲਝਾਉਣ ਵਿਚ ਉਨ੍ਹਾਂ ਦੀ ਮਦਦ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਰੇਲਵੇ ਸੁਰੱਖਿਆ ਫੋਰਸ ਵੀ ਮਾਮਲੇ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਜਗ੍ਹਾ ਨੇੜੇ ਨੁਕਸਾਨੇ ਹੋਏ ਸਿਲੰਡਰ ਤੋਂ ਇਲਾਵਾ ਪੈਟਰੋਲ ਨਾਲ ਭਰੀ ਬੋਤਲ ਅਤੇ ਮਾਚਸ ਸਮੇਤ ਕਈ ਸ਼ੱਕੀ ਚੀਜ਼ਾਂ ਵੀ ਮਿਲੀਆਂ ਹਨ।

PunjabKesari

ਸੰਯੁਕਤ ਪੁਲਸ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਰੇਲਗੱਡੀ ਨੂੰ ਪੱਟੜੀ ਤੋਂ ਉਤਾਰਨ ਦੇ ਇਰਾਦੇ ਨਾਲ ਗੈਸ ਸਿਲੰਡਰ ਤੇ ਹੋਰ ਇਤਰਾਜ਼ਯੋਗ ਚੀਜ਼ਾਂ ਪੱਟੜੀ 'ਤੇ ਰੱਖੀਆਂ ਸਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News