ਵੱਡਾ ਹਾਦਸਾ : 25 ਲੋਕਾਂ ਦੀ ਡੁੱਬਣ ਨਾਲ ਹੋਈ ਮੌਤ

Thursday, Sep 26, 2024 - 11:01 AM (IST)

ਵੱਡਾ ਹਾਦਸਾ : 25 ਲੋਕਾਂ ਦੀ ਡੁੱਬਣ ਨਾਲ ਹੋਈ ਮੌਤ

ਪਟਨਾ (ਵਾਰਤਾ)- ਬਿਹਾਰ 'ਚ ਔਰੰਗਾਬਾਦ, ਪੂਰਬੀ ਚੰਪਾਰਨ, ਪੱਛਮੀ ਚੰਪਾਰਨ, ਸਾਰਣ, ਸੀਵਾਨ, ਪਟਨਾ, ਰੋਹਤਾਸ, ਅਰਵਲ ਅਤੇ ਕੈਮੂਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਜਿਤੀਆ ਤਿਉਹਾਰ ਮੌਕੇ ਇਸ਼ਨਾਨ ਕਰਨ ਦੌਰਾਨ 25 ਲੋਕਾਂ ਦੀ ਡੁੱਬ ਕੇ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਔਰੰਗਾਬਾਦ ਜ਼ਿਲ੍ਹੇ 'ਚ 8, ਪੂਰਬੀ ਚੰਪਾਰਨ ਅਤੇ ਸਾਰਣ ਜ਼ਿਲ੍ਹੇ 'ਚ 5, ਪੱਛਮੀ ਚੰਪਾਰਨ 'ਚ 2, ਸੀਵਾਨ, ਪਟਨਾ, ਰੋਹਤਾਸ, ਅਰਵਲ ਅਤੇ ਕੈਮੂਰ ਜ਼ਿਲ੍ਹੇ 'ਚ ਇਕ-ਇਕ ਲੋਕਾਂ ਦੀ ਡੁੱਬ ਕੇ ਮੌਤ ਹੋ ਗਈ। 

ਇਹ ਵੀ ਪੜ੍ਹੋ : ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ

ਛਪਰ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਸਾਰਣ ਜ਼ਿਲੇ ਦੇ ਮਢੌਰਾ ਥਾਣਾ ਖੇਤਰ ਦੇ ਓਲਹਨਪੁਰ ਅਤੇ ਟੇਹਟੀ ਪਿੰਡ 'ਚ 2 ਬੱਚਿਆਂ ਦੀ ਡੁੱਬ ਕੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਓਲਹਨਪੁਰ ਪਿੰਡ ਵਾਸੀ ਜਗਲਾਲ ਰਾਏ ਦੇ ਬੇਟੇ ਰਿੱਕੀ ਕੁਮਾਰ (14) ਅਤੇ ਟੇਹਟੀ ਪਿੰਡ ਵਾਸੀ ਰਾਜਨਾਥ ਰਾਏ ਦੀ ਧੀ ਆਰਤੀ ਕੁਮਾਰੀ (7) ਵਜੋਂ ਹੋਈ ਹੈ। ਉੱਥੇ ਹੀ ਜ਼ਿਲ੍ਹੇ ਦੇ ਤਰੈਯਾ ਥਾਣਾ ਖੇਤਰ ਦੇ ਮਾਧੋਪੁਰ ਬੜਾ ਪਿੰਡ ਸਥਿਤ ਤਾਲਾਬ 'ਚ ਇਸ਼ਨਾਨ ਕਰਨ ਦੌਰਾਨ ਸ਼ੁੱਭ ਨਾਰਾਇਣ ਯਾਦਵ ਦੀ ਧੀ ਪ੍ਰਿਯਾ ਕੁਮਾਰ (14) ਦੀ ਡੁੱਬ ਕੇ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News