ਸਬਜ਼ੀਆਂ ਤੋਂ ਬਾਅਦ ਆਂਡਿਆਂ ਦੀਆਂ ਕੀਮਤਾਂ ਨੇ ਦਿੱਤਾ ਝਟਕਾ, 25 ਫੀਸਦੀ ਵਧੇ ਭਾਅ
Wednesday, Dec 11, 2024 - 01:36 PM (IST)
ਨਵੀਂ ਦਿੱਲੀ - ਪਿਛਲੇ ਦਿਨਾਂ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਅਕਤੂਬਰ ਵਿੱਚ ਮਹਿੰਗਾਈ ਦਰ 6 ਫੀਸਦੀ ਨੂੰ ਪਾਰ ਕਰ ਗਈ ਸੀ। ਦੂਜੇ ਪਾਸੇ ਬੰਗਲਾਦੇਸ਼ ਵਿੱਚ ਮਹਿੰਗਾਈ ਵਧੀ ਤਾਂ ਇਸ ਨੇ ਭਾਰਤ ਤੋਂ ਜ਼ਰੂਰਤ ਦਾ ਸਾਮਾਨ ਦਰਾਮਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਕਾਰਨਾਂ ਕਰਕੇ ਦੇਸ਼ ਵਿੱਚ ਮਹਿੰਗਾਈ ਵਧ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਦੀਆਂ ਦੀ ਮੰਗ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਨੂੰ ਨਿਰਯਾਤ 'ਚ ਹਾਲ ਹੀ 'ਚ ਵਾਧੇ ਕਾਰਨ ਕੋਲਕਾਤਾ ਦੇ ਬਾਜ਼ਾਰ 'ਚ ਅੰਡੇ ਦੀਆਂ ਕੀਮਤਾਂ 'ਚ ਕਰੀਬ 25 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਘੁੰਮਣ ਜਾਣ ਦੀ ਬਣਾ ਰਹੇ ਹੋ ਯੋਜਨਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, INTERPOL ਨੇ ਜਾਰੀ ਕੀਤੀ ਚਿਤਾਵਨੀ
ਹਾਲਾਂਕਿ ਸਰਦੀਆਂ 'ਚ ਸਬਜ਼ੀਆਂ ਦੀ ਆਮਦ ਵਧਣ ਕਾਰਨ ਕੀਮਤਾਂ 'ਚ ਨਰਮੀ ਆਉਣ ਦੀ ਉਮੀਦ ਹੈ। ਸਰਦੀਆਂ ਦੇ ਮੌਸਮ 'ਚ ਮੰਗ ਵਧਣ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਨੂੰ ਨਿਰਯਾਤ 'ਚ ਵਾਧੇ ਦੇ ਵਿਚਕਾਰ ਕੋਲਕਾਤਾ ਸਮੇਤ ਦੇਸ਼ ਭਰ ਦੇ ਬਾਜ਼ਾਰਾਂ 'ਚ ਅੰਡੇ ਦੀਆਂ ਕੀਮਤਾਂ 'ਚ ਕਰੀਬ 25 ਫੀਸਦੀ ਦਾ ਵਾਧਾ ਹੋਇਆ ਹੈ। ਕੋਲਕਾਤਾ 'ਚ ਅੰਡੇ ਦਾ ਰੇਟ 6.5 ਰੁਪਏ ਤੋਂ ਵਧ ਕੇ 8 ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ ਦੇਸ਼ ਦੇ ਦੂਜੇ ਹਿੱਸਿਆਂ ਵਿਚ ਵੀ ਆਂਡਾ 7 ਰੁਪਏ ਤੋਂ 8 ਰੁਪਏ ਦਰਮਿਆਨ ਵਿਕ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ 'ਚ ਵਧੇਗਾ ਟਰੰਪ ਦਾ ਕਾਰੋਬਾਰ, ਜਾਣੋ ਕਿਹੜੇ ਸ਼ਹਿਰਾਂ ਵਿਚ ਕੀਤਾ ਮੋਟਾ ਨਿਵੇਸ਼
ਬੰਗਲਾਦੇਸ਼ ਅਤੇ ਮਲੇਸ਼ਿਆ ਤੋਂ 5 ਕਰੋੜ ਆਂਡਿਆਂ ਦੇ ਨਿਰਯਾਤ ਦਾ ਆਰਡਰ
ਇਸ ਦੌਰਾਨ ਪੋਲਟਰੀ ਉਦਯੋਗ ਦੀ ਇਕ ਸੰਸਥਾ ਨੇ ਕਿਹਾ ਹੈ ਕਿ ਕੀਮਤਾਂ ਵਧਣ ਦਾ ਮੁੱਖ ਕਾਰਨ ਬੰਗਲਾਦੇਸ਼ ਨੂੰ ਨਿਰਯਾਤ 'ਚ ਵਾਧਾ ਹੋਣਾ ਨਹੀਂ ਹੈ, ਕਿਉਂਕਿ ਇਹ ਦੇਸ਼ ਦੇ ਰਵਾਇਤੀ ਨਿਰਯਾਤ ਬਾਜ਼ਾਰਾਂ 'ਚੋਂ ਇਕ ਨਹੀਂ ਹੈ। ਪੱਛਮੀ ਬੰਗਾਲ ਪੋਲਟਰੀ ਫੈਡਰੇਸ਼ਨ ਨੇ ਸਰਦੀਆਂ ਦੀ ਮੰਗ, ਚਿਕਨ ਫੀਡ ਦੀ ਵਧਦੀ ਕੀਮਤ ਅਤੇ ਬੰਗਲਾਦੇਸ਼ ਅਤੇ ਮਲੇਸ਼ੀਆ ਵਰਗੇ ਦੇਸ਼ਾਂ ਨੂੰ ਵਧਦੀ ਨਿਰਯਾਤ, ਜੋ ਕਿ ਭਾਰਤ ਲਈ ਨਵੇਂ ਬਾਜ਼ਾਰ ਹਨ, ਨੂੰ ਮਹਿੰਗਾਈ ਦਾ ਕਾਰਨ ਦੱਸਿਆ। ਬੰਗਲਾਦੇਸ਼ ਅਤੇ ਮਲੇਸ਼ੀਆ ਤੋਂ ਨਵੰਬਰ ਅਤੇ ਦਸੰਬਰ ਲਈ ਕਰੀਬ ਪੰਜ ਕਰੋੜ ਅੰਡੇ ਦਾ ਨਿਰਯਾਤ ਆਰਡਰ ਹੈ।
ਇਹ ਵੀ ਪੜ੍ਹੋ : ਅੱਜ RBI ਹੈੱਡਕੁਆਰਟਰ ਤੋਂ ਵਿਦਾਈ ਲੈਣਗੇ ਸ਼ਕਤੀਕਾਂਤ ਦਾਸ, ਜਾਣੋ ਕਿਉਂ ਸਰਕਾਰ ਦੀ ਪਸੰਦ ਬਣੇ ਮਲਹੋਤਰਾ
ਅੰਡੇ ਦੀ ਥੋਕ ਕੀਮਤ 6.7 ਰੁਪਏ
ਫੈਡਰੇਸ਼ਨ ਦੇ ਜਨਰਲ ਸਕੱਤਰ ਨੇ ਕਿਹਾ, 'ਆਂਡਿਆਂ ਦੀਆਂ ਕੀਮਤਾਂ ਸਿਰਫ਼ ਪੱਛਮੀ ਬੰਗਾਲ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਵਧੀਆਂ ਹਨ। ਹਾਲਾਂਕਿ, ਪ੍ਰਚੂਨ ਕੀਮਤਾਂ 7.5 ਰੁਪਏ ਪ੍ਰਤੀ ਅੰਡੇ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਥੋਕ ਮੁੱਲ 6.7 ਰੁਪਏ ਪ੍ਰਤੀ ਅੰਡੇ ਹੈ। ਦੇਸ਼ ਵਿੱਚ ਆਂਡਿਆਂ ਦੀ ਕੋਈ ਕਮੀ ਜਾਂ ਸੰਕਟ ਨਹੀਂ ਹੈ, ਵਪਾਰੀਆਂ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਆਂਡਿਆਂ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ, ਪਰ ਇਸ ਮੌਸਮ ਵਿੱਚ ਇਹ ਵਾਧਾ ਜ਼ਿਆਦਾ ਹੋਇਆ ਹੈ। ਉਨ੍ਹਾਂ ਨੇ ਕਿਹਾ, 'ਇਸ ਮਾਮਲੇ ਦੀ ਜੜ੍ਹ ਮੱਕੀ ਦੀ ਘਾਟ ਹੈ। ਸਾਨੂੰ ਮੱਕੀ ਦੀ ਪੈਦਾਵਾਰ ਵਿੱਚ ਘੱਟੋ-ਘੱਟ 40 ਫੀਸਦੀ ਵਾਧਾ ਕਰਨ ਦੀ ਲੋੜ ਹੈ ਜਾਂ ਮੁਫ਼ਤ ਆਯਾਤ ਦੀ ਆਗਿਆ ਦੇਣ ਦੀ ਜ਼ਰੂਰਤ ਹੈ।
ਸਕੱਤਰ ਨੇ ਕਿਹਾ ਕਿ ਮਲੇਸ਼ੀਆ ਅਤੇ ਬੰਗਲਾਦੇਸ਼ ਨੇ ਮਿਲ ਕੇ ਨਵੰਬਰ-ਦਸੰਬਰ ਲਈ 5 ਕਰੋੜ ਅੰਡੇ ਮੰਗਵਾਏ ਸਨ, ਪਰ ਹੁਣ ਤੱਕ 2 ਕਰੋੜ ਤੋਂ ਵੱਧ ਅੰਡੇ ਬਰਾਮਦ ਨਹੀਂ ਕੀਤੇ ਗਏ ਹਨ। ਸਤੰਬਰ ਤੋਂ, ਬੰਗਲਾਦੇਸ਼ ਸਰਕਾਰ ਨੇ ਆਪਣੀਆਂ ਵਧਦੀਆਂ ਘਰੇਲੂ ਕੀਮਤਾਂ ਨੂੰ ਸਥਿਰ ਕਰਨ ਲਈ ਅੰਡੇ ਦੀ ਦਰਾਮਦ ਲਈ ਭਾਰਤ ਵੱਲ ਰੁਖ਼ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8