ਦੱਖਣੀ ਕੋਰੀਆ ''ਚ ਕਿਸ਼ਤੀ ਡੁੱਬਣ ਕਾਰਨ 7 ਲੋਕਾਂ ਦੀ ਮੌਤ
Monday, Dec 09, 2024 - 12:59 PM (IST)
ਸਿਓਲ (ਏਜੰਸੀ): ਦੱਖਣੀ ਕੋਰੀਆ ਦੇ ਦੱਖਣ-ਪੂਰਬੀ ਤੱਟ 'ਤੇ 'ਸੈਂਡ ਬਾਰਜ' (ਇਕ ਤਰ੍ਹਾਂ ਦਾ ਰੇਤ ਹਟਾਉਣ ਵਾਲਾ ਜਹਾਜ਼) ਨਾਲ ਟਕਰਾਉਣ ਤੋਂ ਬਾਅਦ ਇਕ ਕਿਸ਼ਤੀ ਡੁੱਬ ਗਈ, ਜਿਸ ਵਿਚ ਚਾਲਕ ਦਲ ਦੇ 7 ਮੈਂਬਰਾਂ ਦੀ ਮੌਤ ਹੋ ਗਈ ਅਤੇ ਇਕ ਲਾਪਤਾ ਹੋ ਗਿਆ। ਸਥਾਨਕ ਕੋਸਟ ਗਾਰਡ ਅਤੇ ਫਾਇਰ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਪੋਹਾਂਗ ਤੱਟ ਰੱਖਿਅਕ ਅਧਿਕਾਰੀ ਕਿਮ ਯੂਲ-ਡੋਂਗ ਦੇ ਅਨੁਸਾਰ 29 ਟਨ ਦੀ ਮੱਛੀ ਫੜਨ ਵਾਲੀ ਕਿਸ਼ਤੀ ਗਯੋਂਗਜੂ ਸ਼ਹਿਰ ਦੇ ਨੇੜੇ ਸਮੁੰਦਰ ਵਿੱਚ 456 ਟਨ ਦੇ 'ਸੈਂਡ ਬਾਰਜ' ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਜਹਾਜ਼ ਵਿੱਚ 8 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਤਿੰਨ ਦੱਖਣੀ ਕੋਰੀਆਈ ਅਤੇ 5 ਇੰਡੋਨੇਸ਼ੀਆਈ ਸਨ।
ਉਨ੍ਹਾਂ ਦੱਸਿਆ ਕਿ ਕਿਸ਼ਤੀ ਦੇ ਲਾਪਤਾ ਯਾਤਰੀ ਦੀ ਭਾਲ ਲਈ ਦਰਜਨਾਂ ਐਮਰਜੈਂਸੀ ਕਰਮਚਾਰੀ ਲੱਗੇ ਹੋਏ ਹਨ। ਕੋਸਟ ਗਾਰਡ ਦੀਆਂ 15 ਕਿਸ਼ਤੀਆਂ ਅਤੇ 6 ਹੈਲੀਕਾਪਟਰ ਵੀ ਉਨ੍ਹਾਂ ਦੀ ਮਦਦ ਕਰ ਰਹੇ ਹਨ। ਲਾਪਤਾ ਯਾਤਰੀ ਇੰਡੋਨੇਸ਼ੀਆਈ ਨਾਗਰਿਕ ਹੈ। ਉਨ੍ਹਾਂ ਕਿਹਾ ਕਿ 'ਸੈਂਡ ਬਾਰਜ' 'ਤੇ ਸਵਾਰ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਿਆ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਯੂਨ ਆਪਣੇ ਦੇਸ਼ 'ਚ ਹੋਣਗੇ ਕੈਦ! ਵਿਦੇਸ਼ ਯਾਤਰਾ 'ਤੇ ਪਾਬੰਦੀ ਲਗਾਉਣ ਦੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8