ਤੇਲੰਗਾਨਾ ''ਚ ਵਾਪਰਿਆ ਸੜਕ ਹਾਦਸਾ, ਦੋ ਕਾਂਸਟੇਬਲਾਂ ਦੀ ਹੋਈ ਦਰਦਨਾਕ ਮੌਤ
Sunday, Dec 08, 2024 - 04:15 PM (IST)
ਹੈਦਰਾਬਾਦ : ਤੇਲੰਗਾਨਾ ਦੇ ਸਿੱਦੀਪੇਟ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਦੋ ਪੁਲਸ ਕਾਂਸਟੇਬਲਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਇਹ ਹਾਦਸਾ ਗਜਵੇਲ ਸ਼ਹਿਰ ਵਿੱਚ ਉਸ ਸਮੇਂ ਵਾਪਰਿਆ, ਜਦੋਂ ਦੋਵੇਂ ਕਾਂਸਟੇਬਲ ਮੈਰਾਥਨ ਵਿੱਚ ਹਿੱਸਾ ਲੈਣ ਲਈ ਹੈਦਰਾਬਾਦ ਆ ਰਹੇ ਸਨ। ਦੋਵਾਂ ਪੁਲਸ ਮੁਲਾਜ਼ਮਾਂ ਦੀ ਇਸ ਹਾਦਸੇ ਵਿਚ ਮੌਕੇ 'ਤੇ ਮੌਤ ਹੋ ਗਈ।
ਇਹ ਵੀ ਪੜ੍ਹੋ - ਵੱਡਾ ਹਾਦਸਾ : ਪਿਕਨਿਕ 'ਤੇ ਜਾ ਰਹੀ ਸਕੂਲ ਬੱਸ ਪਲਟੀ, 3 ਬੱਚਿਆਂ ਮੌਤ, ਪਿਆ ਚੀਕ-ਚਿਹਾੜਾ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪੁਲਸ ਮੁਲਾਜ਼ਮਾਂ ਦੀ ਉਮਰ 40-45 ਸਾਲ ਦੇ ਵਿਚਕਾਰ ਸੀ। ਸਿੱਧੀਪੇਟ ਦੀ ਪੁਲਸ ਕਮਿਸ਼ਨਰ ਬੀ. ਅਨੁਰਾਧਾ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਹਨਾਂ ਨੇ ਮ੍ਰਿਤਕ ਕਾਂਸਟੇਬਲਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਪੁਲਸ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - School Holidays: ਸਰਦੀਆਂ ਦੀਆਂ ਛੁੱਟੀਆਂ 'ਤੇ 2 ਮਹੀਨੇ ਬੰਦ ਰਹਿਣਗੇ ਸਕੂਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8