PM ਮੋਦੀ ਨੇ ਕੇਰਲ ਦੇ ਸਜੀ ਵਲਾਸ਼ੇਰਿਲ ਦੀ ਕੀਤੀ ਸ਼ਲਾਘਾ, ਨਦੀ ''ਚ ਚੱਲਦੀ ''ਮੌਤ ''ਤੇ ਜਿੱਤ'' ਦੀ ਪਾਠਸ਼ਾਲਾ
Sunday, May 31, 2026 - 01:21 PM (IST)
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 134ਵੇਂ ਐਪੀਸੋਡ ਵਿੱਚ ਕੇਰਲ ਦੇ ਅਲੁਵਾ ਦੇ ਰਹਿਣ ਵਾਲੇ ਸਜੀ ਵਲਾਸ਼ੇਰਿਲ ਦੇ ਬੇਮਿਸਾਲ ਸਮਾਜਿਕ ਕਾਰਜਾਂ ਦੀ ਭਰਪੂਰ ਤਾਰੀਫ਼ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਇੱਕ ਵਿਅਕਤੀ ਦੀ ਵਚਨਬੱਧਤਾ ਨੇ ਹਜ਼ਾਰਾਂ ਲੋਕਾਂ ਨੂੰ ਜੀਵਨ ਬਚਾਉਣ ਵਾਲਾ ਹੁਨਰ ਸਿਖਾ ਕੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਹੈ।
ਬਿਨਾਂ ਫੀਸ ਅਤੇ ਬਿਨਾਂ ਇਮਾਰਤ ਤੋਂ ਚੱਲਦੀ ਕਲਾਸ
ਪ੍ਰਧਾਨ ਮੰਤਰੀ ਨੇ ਇਸ ਨੂੰ ਇੱਕ ਅਣੋਖਾ ਸਿਖਲਾਈ ਕੇਂਦਰ ਦੱਸਿਆ ਜੋ ਕਿਸੇ ਕਲਾਸਰੂਮ ਜਾਂ ਵੱਡੀ ਇਮਾਰਤ ਵਿੱਚ ਨਹੀਂ, ਸਗੋਂ ਸਿੱਧਾ ਨਦੀ ਦੇ ਪਾਣੀ ਵਿੱਚ ਚੱਲਦਾ ਹੈ। ਇਸ ਸਕੂਲ ਵਿੱਚ ਬੱਚੇ ਅਤੇ ਬਜ਼ੁਰਗ ਸਭ ਸਿੱਖਣ ਆਉਂਦੇ ਹਨ ਅਤੇ ਇਸ ਦੀ ਕੋਈ ਫੀਸ ਨਹੀਂ ਲਈ ਜਾਂਦੀ। ਸਜੀ ਵਲਾਸ਼ੇਰਿਲ ਹੁਣ ਤੱਕ 15,000 ਤੋਂ ਵੱਧ ਲੋਕਾਂ ਨੂੰ ਤੈਰਾਕੀ ਸਿਖਾ ਚੁੱਕੇ ਹਨ, ਜਿਸ ਵਿੱਚ ਖਾਸ ਤੌਰ 'ਤੇ ਦਿਵਯਾਂਗ ਬੱਚੇ ਵੀ ਸ਼ਾਮਲ ਹਨ।
ਹਾਦਸੇ ਦੇ ਦਰਦ ਵਿੱਚੋਂ ਨਿਕਲੀ ਸੇਵਾ ਦੀ ਭਾਵਨਾ
ਇਸ ਮੁਹਿੰਮ ਦੀ ਸ਼ੁਰੂਆਤ ਪਿੱਛੇ ਇੱਕ ਦੁਖਦਾਈ ਘਟਨਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਇੱਕ ਕਿਸ਼ਤੀ ਹਾਦਸੇ ਵਿੱਚ ਕਈ ਵਿਦਿਆਰਥੀਆਂ ਦੀ ਜਾਨ ਚਲੀ ਗਈ ਸੀ, ਜਿਸ ਨੇ ਸਜੀ ਜੀ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜੇਕਰ ਉਨ੍ਹਾਂ ਬੱਚਿਆਂ ਨੂੰ ਤੈਰਾਕੀ ਆਉਂਦੀ ਹੁੰਦੀ, ਤਾਂ ਸ਼ਾਇਦ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ, ਅਤੇ ਇਸੇ ਸੋਚ ਨਾਲ ਉਨ੍ਹਾਂ ਨੇ ਇਹ ਮਿਸ਼ਨ ਸ਼ੁਰੂ ਕੀਤਾ।
ਨੇਕ ਇਰਾਦਾ ਹੀ ਸਭ ਤੋਂ ਵੱਡਾ ਸਾਧਨ
ਪ੍ਰਧਾਨ ਮੰਤਰੀ ਨੇ ਸਜੀ ਵਲਾਸ਼ੇਰਿਲ ਦੇ ਜੀਵਨ ਤੋਂ ਸਬਕ ਲੈਣ ਦੀ ਗੱਲ ਕਰਦਿਆਂ ਕਿਹਾ ਕਿ ਸੇਵਾ ਲਈ ਵੱਡੇ ਸਾਧਨਾਂ ਦੀ ਜ਼ਰੂਰਤ ਨਹੀਂ ਹੁੰਦੀ, ਸਗੋਂ ਨੇਕ ਇਰਾਦਾ ਅਤੇ ਨਿਰੰਤਰ ਯਤਨ ਹੀ ਕਾਫ਼ੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗੁਣਾਂ ਦੇ ਦਮ 'ਤੇ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਂਦੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
