ਮਨੀ ਲਾਂਡਰਿੰਗ ਮਾਮਲਾ: ED ਨੇ ਜ਼ਬਤ ਕੀਤੀ ਯੂਨੀਟੈੱਕ ਦੀ 634 ਕਰੋੜ ਰੁਪਏ ਦੀ ਜਾਇਦਾਦ

Saturday, May 30, 2026 - 03:40 AM (IST)

ਮਨੀ ਲਾਂਡਰਿੰਗ ਮਾਮਲਾ: ED ਨੇ ਜ਼ਬਤ ਕੀਤੀ ਯੂਨੀਟੈੱਕ ਦੀ 634 ਕਰੋੜ ਰੁਪਏ ਦੀ ਜਾਇਦਾਦ

ਨਵੀਂ ਦਿੱਲੀ - ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਨੋਇਡਾ ਵਿਚ ਯੂਨੀਟੈੱਕ ਸਮੂਹ ਦੇ ਇਕ ਪ੍ਰਮੁੱਖ ਰੀਅਲ ਅਸਟੇਟ ਪ੍ਰੋਜੈਕਟ ਦੀ 634 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਹ ਕਾਰਵਾਈ ਘਰ ਖਰੀਦਦਾਰਾਂ ਨਾਲ ਕਥਿਤ ਧੋਖਾਦੇਹੀ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਅਧੀਨ ਕੀਤੀ ਗਈ ਹੈ।

ਕੇਂਦਰੀ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ 96, 97 ਅਤੇ 98 ਵਿਚ ਸਥਿਤ ਯੂਨੀਟੈੱਕ ਗੋਲਫ਼ ਐਂਡ ਕੰਟਰੀ ਕਲੱਬ (ਯੂ.ਜੀ.ਸੀ.ਸੀ.) ਪ੍ਰੋਜੈਕਟ ਨਾਲ ਜੁੜੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਇਕ ਅੰਤਰਿਮ ਹੁਕਮ ਜਾਰੀ ਕੀਤਾ ਗਿਆ ਹੈ।

ਬਿਆਨ ਵਿਚ ਕਿਹਾ ਗਿਆ ਕਿ ਇਸ ’ਚ 347.83 ਏਕੜ ਜ਼ਮੀਨ ’ਤੇ ਲੀਜ਼ ਦੇ ਅਧਿਕਾਰ ਅਤੇ ਸਨਗ੍ਰੇਸ ਪ੍ਰੋਡਕਟਸ (ਇੰਡੀਆ) ਪ੍ਰਾਈਵੇਟ ਲਿਮਟਿਡ (ਯੂਫਲੈਕਸ ਗਰੁੱਪ) ਅਤੇ ਸੀ.ਆਈ.ਜੀ. ਇਨਫ੍ਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਕੰਸੋਰਟੀਅਮ/ਵਿਸ਼ੇਸ਼ ਪ੍ਰਯੋਜਨ ਕੰਪਨੀ (ਐੱਸ.ਪੀ.ਸੀ.) ਢਾਂਚਿਆਂ ਦੇ ਮਾਧਿਅਮ ਰਾਹੀਂ ਪ੍ਰਾਪਤ ਇਕੁਇਟੀ ਸ਼ੇਅਰਹੋਲਡਿੰਗ ਸ਼ਾਮਲ ਹਨ।
 


author

Inder Prajapati

Content Editor

Related News