ਮਹਾਰਾਸ਼ਟਰ ''ਚ ਟ੍ਰੇਨੀ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਜ਼ਖਮੀ

Tuesday, Feb 05, 2019 - 05:13 PM (IST)

ਮਹਾਰਾਸ਼ਟਰ ''ਚ ਟ੍ਰੇਨੀ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਜ਼ਖਮੀ

ਪੁਣੇ- ਮਹਾਰਾਸ਼ਟਰ ਦੇ ਪੁਣੇ ਸ਼ਹਿਰ 'ਚ ਅੱਜ ਟ੍ਰੇਨੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ 'ਚ ਪਾਇਲਟ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤਰੁੰਤ ਹਸਪਤਾਲ ਲਿਜਾਇਆ ਗਿਆ। ਰਿਪੋਰਟ ਮੁਤਾਬਕ ਇਹ ਹਾਦਸਾ ਇੰਦਾਪੁਰ ਤਾਲੁਕਾ 'ਚ ਰੂਈ ਪਿੰਡ ਦੇ ਨੇੜੇ ਵਾਪਰਿਆ। ਹਾਦਸੇ ਦਾ ਮੁੱਖ ਤਕਨੀਕੀ ਕਮੀ ਦੱਸੀ ਜਾ ਰਹੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਜਹਾਜ਼ ਜ਼ਿਲੇ ਦੇ ਬਾਰਾਮਤੀ ਸਥਿਤ ਕਾਰਵਰ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਸੀ।

ਇਸ ਤੋਂ ਇਲਾਵਾ ਹਾਦਸੇ 'ਚ ਜ਼ਖਮੀ ਸਿਧਾਰਥ ਨਾਂ ਦਾ ਪਾਇਲਟ ਖਤਰੇ ਤੋਂ ਬਾਹਰ ਦੱਸਿਆ ਜਾਂਦਾ ਹੈ। ਪਾਇਲਟ ਪਿਛਲੇ 3 ਸਾਲ ਤੋਂ ਸੰਸਥਾ ਨਾਲ ਜੁੜਿਆ ਹੋਇਆ ਸੀ ਅਤੇ ਉਸ ਕੋਲ ਲਗਭਗ 130 ਘੰਟੇ ਦੀ ਉਡਾਣ ਦਾ ਐਕਸਪੀਰੀਅੰਸ ਹੈ।

PunjabKesari


author

Iqbalkaur

Content Editor

Related News