ਕਾਰ-ਟਰੱਕ ਦੀ ਟੱਕਰ 'ਚ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ

Wednesday, Nov 21, 2018 - 02:45 PM (IST)

ਨਾਸਿਕ— ਮਹਾਰਾਸ਼ਟਰ ਦੇ ਨਾਸਿਕ ਜ਼ਿਲੇ 'ਚ ਮਨਮਾਡ-ਯੇਓਲਾ ਰੋਡ 'ਤੇ ਇਕ ਟਰੱਕ ਤੇ ਇਕ ਕਾਰ ਦੀ ਟੱਕਰ 'ਚ, ਕਾਰ ਸਵਾਰ 2 ਔਰਤਾਂ ਤੇ ਬੱਚਿਆਂ ਸਣੇ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਯੇਓਲਾ ਤਾਲੁਕ ਪੁਲਸ ਥਾਣਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੱਕਰ ਕਾਫੀ ਭਿਆਨਕ ਸੀ, ਜਿਸ ਕਾਰਨ ਕਾਰ ਦੇ ਟੋਟੇ-ਟੋਟੇ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਕਾਰ ਇਥੋਂ ਕਰੀਬ 85 ਕਿਲੋਮੀਟਰ ਦੂਰ ਯੇਓਲਾ ਵੱਲੋਂ ਜਾ ਰਹੀ ਸੀ। ਉਸੇ ਸਮੇਂ ਤੜਕੇ ਕਰੀਬ ਸਾਢੇ ਚਾਰ ਵਜੇ ਵਿਸਾਪੁਰ ਫਾਟਾ (ਮੋੜ) 'ਤੇ ਇਕ ਟਰੱਕ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ ਕਾਰਨ ਕਈ ਘੰਟਿਆਂ ਤਕ ਆਵਾਜਾਈ ਬੰਦ ਰਹੀ। ਅਧਿਕਾਰੀ ਨੇ ਦੱਸਿਆ ਕਿ ਟਰੱਕ ਚਾਲਕ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਬਾਲਾਸਾਹੇਬ ਆਨੰਦ (60), ਉਨ੍ਹਾਂ ਦੀ ਪਤਨੀ ਇੰਦੁਬਾਈ (55), ਕਾਰ ਚਾਲਕ ਸ਼੍ਰੀਨਾਥ ਆਨੰਦ (25), ਮੋਹਨੀ ਖਾਂਡਵੇ, ਹਰੀ ਖਾਂਡਵੇ ਤੇ ਭੀਮਾਬਾਈ ਰੋਹਕਲੇ (70) ਦੇ ਰੂਪ 'ਚ ਕੀਤੀ ਗਈ ਹੈ।


Inder Prajapati

Content Editor

Related News