ਲੱਖਾਂ ਦੇ ਸੈਨੇਟਾਈਜ਼ਰ ਦੀ ਜਮ੍ਹਾਖੋਰੀ ਕਰਨ ਦੇ ਦੋਸ਼ ''ਚ 4 ਗ੍ਰਿਫਤਾਰ

03/21/2020 10:49:30 AM

ਔਰੰਗਾਬਾਦ— ਮਹਾਰਾਸ਼ਟਰ ਦੇ ਜਾਲਨਾ ਸ਼ਹਿਰ 'ਚ 6 ਲੱਖ ਰੁਪਏ ਤੋਂ ਵਧ ਦੇ ਸੈਨੇਟਾਈਜ਼ਰ ਜਮ੍ਹਾ ਕਰਨ ਦੇ ਦੋਸ਼ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਕ ਖੁਫੀਆ ਸੂਚਨਾ ਦੇ ਆਧਾਰ 'ਤੇ ਜਾਲਨਾ ਪੁਲਸ ਦੀ ਕ੍ਰਾਈਮ ਬਰਾਂਚ ਅਤੇ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਨੇ ਓਲਡ ਮੋਂਢਾ ਰੋਡ 'ਤੇ ਇਕ ਦੁਕਾਨ 'ਤੇ ਛਾਪਾ ਮਾਰਿਆ।

ਇੰਸਪੈਕਟਰ ਰਾਜੇਂਦਰ ਸਿੰਘ ਗੌੜ ਨੇ ਦੱਸਿਆ ਕਿ ਦੁਕਾਨ ਦਾ ਮਾਲਕ ਦੁਕਾਨ ਦੇ ਭੰਡਾਰ ਗ੍ਰਹਿ 'ਚ ਰੱਖੇ ਸੈਨੇਟਾਈਜ਼ਰ ਦੇ ਬਿੱਲ ਨਹੀਂ ਦਿਖਾ ਸਕਿਆ। ਪੁਲਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ 'ਤੇ ਆਈ.ਪੀ.ਸੀ. ਦੀ ਧਾਰਾ 420 ਅਤੇ ਹੋਰ ਸੰਬੰਧਤ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ। ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਮੱਦੇਨਜ਼ਰ ਪੁਲਸ ਅਤੇ ਐੱਫ.ਡੀ.ਏ. ਨੇ ਸੈਨੇਟਾਈਜ਼ਰ ਦੀ ਜਮ੍ਹਾਖੋਰੀ ਅਤੇ ਗੈਰ-ਪ੍ਰਮਾਣਿਕ ਸੈਨੇਟਾਈਜ਼ਰ ਬਣਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਸ਼ੁਰੂ ਕੀਤੀ ਹੈ।


DIsha

Content Editor

Related News