ਮਹਾਰਾਸ਼ਟਰ ''ਚ ਡਕੈਤਾਂ ਨੇ ਹੋਟਲ ''ਚ ਕੀਤੀ ਗੋਲੀਬਾਰੀ, 1.10 ਲੱਖ ਰੁਪਏ ਦੀ ਨਕਦੀ ਲੁੱਟ ਹੋਏ ਫਰਾਰ

Thursday, Oct 01, 2020 - 11:24 AM (IST)

ਮਹਾਰਾਸ਼ਟਰ ''ਚ ਡਕੈਤਾਂ ਨੇ ਹੋਟਲ ''ਚ ਕੀਤੀ ਗੋਲੀਬਾਰੀ, 1.10 ਲੱਖ ਰੁਪਏ ਦੀ ਨਕਦੀ ਲੁੱਟ ਹੋਏ ਫਰਾਰ

ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਮੁੰਬਈ-ਅਹਿਮਦਾਬਾਦ ਰਾਜਮਾਰਗ 'ਤੇ 3 ਡਕੈਤਾਂ ਦੇ ਇਕ ਸਮੂਹ ਨੇ ਵੀਰਵਾਰ ਤੜਕੇ ਇਕ ਹੋਟਲ 'ਚ ਗੋਲੀਬਾਰੀ ਕੀਤੀ ਅਤੇ ਉੱਥੋਂ 1.10 ਲੱਖ ਰੁਪਏ ਦੀ ਨਕਦੀ ਲੁੱਟ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਤਿੰਨੋਂ ਲੋਕ ਇਕ ਕਾਰ 'ਤੇ ਤੜਕੇ ਕਰੀਬ 3.30 ਵਜੇ ਅੰਬੋਲੀ ਕੋਲ ਸਥਿਤ ਦੁੰਦਲਵਾੜੀ ਪਿੰਡ ਆਕਾਸ਼ ਹੋਟਲ 'ਚ ਆਏ। 

ਕਾਸਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਹੋਟਲ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਉੱਥੋਂ ਨਕਲੀ ਲੁੱਟ ਲਈ। ਡਕੈਤ ਆਪਣੀ ਕਾਰ ਨੂੰ ਛੱਡ ਕੇ ਦੌੜ ਗਏ। ਜ਼ਿਲ੍ਹਾ ਪੁਲਸ ਸੁਪਰਡੈਂਟ ਦੱਤਾਤ੍ਰੇਯ ਟੀ ਸ਼ਿੰਦੇ ਘਟਨਾ ਦੀ ਜਾਂਚ ਦੀ ਨਿਗਰਾਨੀ ਲਈ ਹਾਦਸੇ ਵਾਲੀ ਜਗ੍ਹਾ ਪਹੁੰਚੇ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ 'ਤੇ ਨਾਕਾਬੰਦੀ ਸਖ਼ਤ ਕਰ ਦਿੱਤੀ ਹੈ ਅਤੇ ਅਪਰਾਧੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

DIsha

Content Editor

Related News