ਮਹਾਰਾਸ਼ਟਰ ''ਚ ਮੋਹਲੇਧਾਰ ਕਾਰਨ 45 ਲੋਕ ਫਸੇ, ਬਚਾਅ ਮੁਹਿੰਮ ''ਚ ਹਵਾਈ ਫ਼ੌਜ ਦਾ ਹੈਲੀਕਾਪਟਰ ਸ਼ਾਮਲ
Saturday, Jul 22, 2023 - 05:54 PM (IST)
ਯਵਤਮਾਲ- ਮਹਾਰਾਸ਼ਟਰ 'ਚ ਯਵਤਮਾਲ ਜ਼ਿਲ੍ਹੇ ਦੇ ਮਹਾਗਾਂਵ ਤਾਲੁਕਾ 'ਚ ਮੋਹਲੇਧਾਰ ਮੀਂਹ ਮਗਰੋਂ ਹੜ੍ਹ 'ਚ ਫਸੇ 45 ਲੋਕਾਂ ਨੂੰ ਬਚਾਉਣ ਲਈ ਭਾਰਤੀ ਹਵਾਈ ਫ਼ੌਜ ਦੇ ਦੋ ਹੈਲੀਕਾਪਟਰ ਲਾਏ ਗਏ ਹਨ। ਯਵਤਮਾਲ ਦੇ ਕਈ ਹਿੱਸਿਆਂ 'ਚ ਸ਼ੁੱਕਰਵਾਰ ਤੋਂ ਹੀ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਮਕਾਨਾਂ 'ਚ ਪਾਣੀ ਭਰ ਗਿਆ ਹੈ ਅਤੇ ਲੋਕ ਉੱਚੀਆਂ ਥਾਵਾਂ 'ਤੇ ਸ਼ਰਨ ਲੈਣ ਲਈ ਮਜ਼ਬੂਰ ਹੋ ਗਏ ਹਨ।
ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਇਕ ਟਵੀਟ 'ਚ ਕਿਹਾ ਗਿਆ ਕਿ ਮਹਾਗਾਂਵ ਤਾਲੁਕਾ ਦੇ ਆਨੰਦ ਨਗਰ ਪਿੰਡ 'ਚ ਹੜ੍ਹ ਕਾਰਨ 45 ਲੋਕ ਫਸ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਭਾਰਤੀ ਹਵਾਈ ਫ਼ੌਜ ਦੇ ਦੋ ਹੈਲੀਕਾਪਟਰ ਨਾਗਪੁਰ ਪਹੁੰਚਣਗੇ ਅਤੇ ਜਿੱਥੇ ਉਹ ਫਸੇ ਹੋਏ ਨਾਗਰਿਕਾਂ ਨੂੰ ਬਚਾਉਣ ਲਈ ਮਹਾਗਾਂਵ ਲਈ ਰਵਾਨਾ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਮਹਾਗਾਂਵ ਤਾਲੁਕਾ 'ਚ 231 ਮਿਲੀਮੀਟਰ ਮੀਂਹ ਪਿਆ।
ਰੱਖਿਆ ਜਨਸੰਪਰਕ ਅਧਿਕਾਰੀ (ਨਾਗਪੁਰ) ਵਿੰਗ ਕਮਾਂਡਰ ਰਤਨਾਕਰ ਸਿੰਘ ਨੇ ਇਕ ਬਿਆਨ 'ਚ ਦੱਸਿਆ ਕਿ ਯਵਤਮਾਲ 'ਚ ਹੜ੍ਹ ਕਾਰਨ ਫਸੇ ਲੋਕਾਂ ਨੂੰ ਕੱਢਣ ਲਈ ਮਿਰਾਜ 17ਵੀਂ 5 ਹੈਲੀਕਾਪਟਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਯਵਤਮਾਲ 'ਚ ਸ਼ੁੱਕਰਵਾਰ ਰਾਤ ਤੋਂ ਵੀ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਸ਼ਹਿਰ ਦੇ ਕਈ ਹਿੱਸਿਆਂ 'ਚ ਮਕਾਨ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ ਅਤੇ ਸ਼ਹਿਰ 'ਚ ਸਥਿਤੀ ਕੰਟਰੋਲ ਵਿਚ ਹੈ।