ਮੋਦੀ ਕੈਬਨਿਟ ਨੇ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਦਿੱਤੀ ਮਨਜ਼ੂਰੀ: ਟੀ.ਵੀ.ਰਿਪੋਰਟ

Tuesday, Nov 12, 2019 - 03:27 PM (IST)

ਮੋਦੀ ਕੈਬਨਿਟ ਨੇ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਦਿੱਤੀ ਮਨਜ਼ੂਰੀ: ਟੀ.ਵੀ.ਰਿਪੋਰਟ

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਬ੍ਰਿਕਸ ਯਾਤਰਾ ਤੋਂ ਪਹਿਲਾਂ ਕੈਬਨਿਟ ਦੀ ਬੈਠਕ ਬੁਲਾਈ। ਇਸ ਬੈਠਕ ਦੌਰਾਨ ਉਨ੍ਹਾਂ ਨੇ ਮਹਾਰਾਸ਼ਟਰ ਦੀ ਰਾਜਨੀਤਿਕ ਹਾਲਾਤ 'ਤੇ ਚਰਚਾ ਹੋਈ। ਮਾਹਰਾਂ ਮੁਤਾਬਕ ਮੋਦੀ ਕੈਬਨਿਟ ਮਹਾਰਾਸ਼ਟਰ 'ਚ ਰਾਸ਼ਟਰਪਤੀ ਨੂੰ ਸ਼ਾਸਨ ਲਗਾਉਣ ਲਈ ਸਿਫਾਰਸ਼ ਕਰ ਦਿੱਤੀ ਹੈ। ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਤੈਅ ਸਮੇਂ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਸਮਰਥਨ ਪੱਤਰ ਨਹੀਂ ਸੌਂਪਦੀ ਤਾਂ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਸਕਦਾ ਹੈ।

ਦੱਸਣਯੋਗ ਹੈ ਕਿ ਸ਼ਿਵਸੈਨਾ ਨੇਤਾ ਏਕਨਾਥ ਸ਼ਿੰਦੇ ਅਤੇ ਅਦਿੱਤਿਆ ਠਾਕਰੇ ਨੇ ਰਾਜਪਾਲ ਤੋਂ 2 ਦਿਨ ਦਾ ਸਮਾਂ ਮੰਗਿਆ ਸੀ ਪਰ ਰਾਜਪਾਲ ਨੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ। ਰਾਜਪਾਲ ਨੇ ਰਾਕਾਂਪਾ ਨੂੰ ਸੱਦਾ ਦੇ ਕੇ ਮੰਗਲਵਾਰ ਰਾਤ 8 ਵਜੇ ਤੱਕ ਬਹੁਮਤ ਗਿਣਤੀ ਦਿਖਾਉਣ ਦਾ ਸਮਾਂ ਦਿੱਤਾ। ਇਸ 'ਤੇ ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਕਿਹਾ ਹੈ ਕਿ ਅਸੀਂ ਸਹਿਯੋਗੀਆਂ ਨਾਲ ਗੱਲ ਕਰ ਕੇ ਜਵਾਬ ਦੇਵਾਂਗੇ। ਦੂਜੇ ਪਾਸੇ ਐੱਨ.ਸੀ.ਪੀ 24 ਘੰਟਿਆਂ 'ਚ ਸਮਰਥਨ ਨਹੀਂ ਜੁੱਟਾ ਸਕੀ ਤਾਂ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਦੇ ਆਸਾਰ ਵੱਧ ਸਕਦੇ ਹਨ। ਇਸ ਤੋਂ ਇਲਾਵਾ ਸੋਮਵਾਰ ਨੂੰ ਕੇਂਦਰ 'ਚ ਉਦਯੋਗ ਮੰਤਰੀ ਅਤੇ ਸ਼ਿਵਸੈਨਾ ਨੇਤਾ ਅਰਵਿੰਦ ਸਾਵੰਤ ਦੇ ਰਾਸ਼ਟਰੀ ਜਨਤਾਂਤਰਿਕ ਗਠਜੋੜ ਸਰਕਾਰ ਤੋਂ ਅਸਤੀਫਾ ਦੇਣ ਦੇ ਨਾਲ ਹੀ 30 ਸਾਲਾ ਪੁਰਾਣਾ ਭਗਵਾ ਗਠਜੋੜ ਟੁੱਟ ਗਿਆ ਹੈ।


author

Iqbalkaur

Content Editor

Related News