ਮਹਾਰਾਸ਼ਟਰ ਪਲੇਨ ਕ੍ਰੈਸ਼ ''ਚ ਡਿਪਟੀ CM ਸਣੇ 5 ਲੋਕਾਂ ਦੀ ਮੌਤ, ਦੇਖੋ ਰੂਹ ਕੰਬਾਊ ਵੀਡੀਓ
Wednesday, Jan 28, 2026 - 09:54 AM (IST)
ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਬਾਰਾਮਤੀ ਵਿਖੇ ਲੈਡਿੰਗ ਦੌਰਾਨ ਡਿਪਟੀ CM ਅਜੀਤ ਪਵਾਰ ਦਾ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਜਹਾਜ਼ ਵਿਚ ਕਈ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 5 ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਤ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਕਿਸੇ ਪ੍ਰੋਗਰਾਮ ਲਈ ਬਾਰਾਮਤੀ ਜਾ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : Big Breaking : ਮਹਾਰਾਸ਼ਟਰ 'ਚ ਡਿਪਟੀ CM ਦਾ ਜਹਾਜ਼ ਕ੍ਰੈਸ਼
A plane carrying NCP leader and Maharashtra Deputy Chief Minister Ajit Pawar crashed on Wednesday morning while attempting to land in Maharashtra's Baramati. Reportedly he is critically injured. Prayers for him. pic.twitter.com/BY7n8Z1UWw
— Baba Banaras™ (@RealBababanaras) January 28, 2026
ਦੱਸ ਦੇਈਏ ਕਿ ਜਹਾਜ਼ ਹਾਦਸੇ ਦੀਆਂ ਕਈ ਵੀਡੀਓ ਸਾਹਮਣੇ ਆ ਰਹੀਆਂ ਹਨਘਟਨਾ ਸਥਾਨ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਜਹਾਜ਼ ਨੂੰ ਅੱਗ ਲੱਗੀ ਹੈ। ਹਵਾ ਵਿੱਚੋਂ ਸੰਘਣਾ ਕਾਲਾ ਧੂੰਆਂ ਉੱਠ ਦਿਖਾਈ ਦੇ ਰਿਹਾ ਹੈ। ਅੱਗ ਲੱਗਣ ਕਾਰਨ ਜਹਾਜ਼ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀ ਪਹੁੰਚ ਗਏ ਹਨ। ਕਿਹਾ ਜਾ ਰਿਹਾ ਹੈ ਕਿ ਜਦੋਂ ਹਾਦਸਾ ਹੋਇਆ ਤਾਂ ਉਪ ਮੁੱਖ ਮੰਤਰੀ ਅਜੀਤ ਪਵਾਰ ਚੋਣ ਪ੍ਰਚਾਰ ਲਈ ਬਾਰਾਮਤੀ ਜਾ ਰਹੇ ਸਨ। ਅਜੀਤ ਪਵਾਰ ਦੇ ਨਾਲ ਉਨ੍ਹਾਂ ਦੇ ਨਿੱਜੀ ਸਹਾਇਕ, ਸੁਰੱਖਿਆ ਕਰਮਚਾਰੀ ਅਤੇ ਜਹਾਜ਼ ਸਟਾਫ ਵੀ ਜਹਾਜ਼ ਵਿੱਚ ਮੌਜੂਦ ਸਨ।
ਇਹ ਵੀ ਪੜ੍ਹੋ : ਕੀ ਤੁਸੀਂ ਵੀ ਰੋਜ਼ਾਨਾ ਵਰਤ ਰਹੇ ਹੋ ਪੁਰਾਣਾ 'ਤੌਲੀਆ'? ਤਾਂ ਪੜ੍ਹ ਲਓ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
