‘ਮੌਤ ਦੀ ਸੈਲਫੀ’; ਸੈਲਫੀ ਲੈਂਦੇ ਸਮੇਂ ਦੋਸਤ ਸਮੇਤ ਨਵਾਂ ਵਿਆਹਿਆ ਜੋੜਾ ਨਦੀ ’ਚ ਡੁੱਬਿਆ

04/03/2022 6:16:53 PM

ਮੁੰਬਈ (ਭਾਸ਼ਾ)– ਮਹਾਰਾਸ਼ਟਰ ’ਚ ਬੀਡ ਜ਼ਿਲ੍ਹੇ ਦੇ ਕਾਵੜ ਪਿੰਡ ’ਚ ਸੈਲਫੀ ਲੈਣ ਦੌਰਾਨ ਇਕ ਨਵਾਂ ਵਿਆਹਿਆ ਜੋੜਾ ਅਤੇ ਉਨ੍ਹਾਂ ਦੇ ਦੋਸਤ ਦੀ ਨਦੀ ’ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਤਾਹਾ ਸ਼ੇਖ (20) ਅਤੇ ਉਨ੍ਹਾਂ ਦੇ ਪਤੀ ਸਿੱਦੀਕੀ ਪਠਾਨ ਸ਼ੇਖ (22) ਅਤੇ ਜੋੜੇ ਦੇ ਦੋਸਤ ਸ਼ਹਾਬ ਦੇ ਰੂਪ ’ਚ ਹੋਈ ਹੈ।

ਤਿੰਨਾਂ ਦੀਆਂ ਲਾਸ਼ਾਂ ਨੂੰ ਨਦੀ ’ਚੋਂ ਬਾਹਰ ਕੱਢ ਲਿਆ ਗਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਨਦੀ ’ਚ ਡੁੱਬਣ ਦੌਰਾਨ ਇਕ-ਦੂਜੇ ਨੂੰ ਬਚਾਉਂਦੇ ਹੋਏ ਤਿੰਨਾਂ ਦੀ ਮੌਤ ਹੋ ਗਈ। ਬਡਵਾਨੀ ਪੁਲਸ ਥਾਣੇ ਦੇ ਸਹਾਇਕ ਇੰਸਪੈਕਟਰ ਆਨੰਦ ਕਾਂਗੁਰੇ ਨੇ ਦੱਸਿਆ ਕਿ ਇਸ ਹਾਦਸੇ ਦੇ ਸਿਲਸਿਲੇ ’ਚ ਦੁਰਘਟਨਾਵੰਸ਼ ਮੌਤ ਦੇ 3 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।


Tanu

Content Editor

Related News