ਮਾਂ ਨੇ ਦੋ ਮਾਸੂਮਾਂ ਦਾ ਵੱਢਿਆ ਗਲ਼, ਬੱਚਿਆਂ ਨੂੰ ਮ੍ਰਿਤਕ ਵੇਖ ਹੈਰਾਨ ਰਹਿ ਗਿਆ ਪਿਓ

Monday, Oct 31, 2022 - 12:10 PM (IST)

ਮਾਂ ਨੇ ਦੋ ਮਾਸੂਮਾਂ ਦਾ ਵੱਢਿਆ ਗਲ਼, ਬੱਚਿਆਂ ਨੂੰ ਮ੍ਰਿਤਕ ਵੇਖ ਹੈਰਾਨ ਰਹਿ ਗਿਆ ਪਿਓ

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਨਵੀ ਮੁੰਬਈ ਕਸਬੇ ’ਚ 32 ਸਾਲਾ ਇਕ ਔਰਤ ਨੇ ਆਪਣੇ ਦੋ ਮਾਸੂਮ ਬੱਚਿਆਂ ਦਾ ਗਲ਼ ਵੱਢ ਕੇ ਕਤਲ ਕਰ ਦਿੱਤਾ ਅਤੇ ਫਿਰ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਐਰੋਲੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਐਤਵਾਰ ਨੂੰ ਘਨਸੋਲੀ ਇਲਾਕੇ ’ਚ ਵਾਪਰੀ ਅਤੇ ਇਸ ਦੇ ਪਿੱਛੇ ਦੇ ਸਟੀਕ ਕਾਰਨਾਂ ਦਾ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ- ਦਿੱਲੀ ਦੀ ਆਬੋ-ਹਵਾ ਹੋਈ ‘ਜ਼ਹਿਰੀਲੀ’, ਸਰਕਾਰ ਨੇ ਪ੍ਰਦੂਸ਼ਣ ਰੋਕਣ ਲਈ ਚੁੱਕਿਆ ਵੱਡਾ ਕਦਮ

ਪੁਲਸ ਮੁਤਾਬਕ ਔਰਤ ਦਾ ਪਤੀ ਕੰਮ ਲਈ ਬਾਹਰ ਗਿਆ ਸੀ, ਜਦੋਂ ਉਸ ਨੇ ਆਪਣੀ 4 ਸਾਲ ਦੀ ਧੀ ਅਤੇ 1 ਸਾਲ ਦੇ ਪੁੱਤਰ ਦਾ ਗਲ਼ ਵੱਢ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਸ਼ਾਮ ਕਰੀਬ 4 ਵਜੇ, ਪਤੀ ਨੇ ਘਰ ਪਰਤਣ ’ਤੇ ਦੋਹਾਂ ਬੱਚਿਆਂ ਨੂੰ ਮ੍ਰਿਤਕ ਵੇਖਿਆ ਅਤੇ ਪਤਨੀ ਦਾ ਗੁੱਟ ਵੱਢਿਆ ਹੋਇਆ ਸੀ। ਇਹ ਸਭ ਵੇਖ ਕੇ ਉਹ ਹੈਰਾਨ ਰਹਿ ਗਿਆ। ਉਨ੍ਹਾਂ ਦੱਸਿਆ ਕਿ ਔਰਤ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ।

ਇਹ ਵੀ ਪੜ੍ਹੋ- ਸੁਰਖੀਆਂ ’ਚ ਮੇਰਠ ਦਾ ‘ਬਾਹੂਬਲੀ ਸਮੋਮਾ’; 8 ਕਿਲੋ ਵਜ਼ਨ, 3 ਕਾਰੀਗਰਾਂ ਨੇ 5 ਘੰਟਿਆ ’ਚ ਬਣਾਇਆ

ਪੁਲਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਕੁਝ ਦਿਨਾਂ ’ਚ ਉੱਤਰ ਪ੍ਰਦੇਸ਼ ’ਚ ਆਪਣੇ ਘਰ ਜਾਣ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਔਰਤ ਖਿਲਾਫ਼ ਕਤਲ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਇਸ ਤਾਰੀਖ ਨੂੰ ਲੱਗੇਗਾ ਪੂਰਨ ਚੰਨ ਗ੍ਰਹਿਣ


author

Tanu

Content Editor

Related News