ਉਧਵ ਸਰਕਾਰ 'ਚ ਮੰਤਰੀਆਂ ਦੇ ਵਿਭਾਗਾਂ ਦੀ ਹੋਈ ਵੰਡ, ਅਜਿਤ ਪਵਾਰ ਨੂੰ ਮਿਲਿਆ ਵਿੱਤ ਮੰਤਰਾਲਾ

01/04/2020 10:41:32 PM

ਮੁੰਬਈ — ਮਹਾਰਾਸ਼ਟਰ 'ਚ ਚਲੀ ਲੰਬੀ ਖਿੱਚੋਤਾਣ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਹੋ ਗਈ ਹੈ। ਸੂਤਰਾਂ ਮੁਤਾਬਕ ਕਾਂਗਰਸ ਦੇ ਬਾਲਾ ਸਾਹਿਬ ਥੋਰਾਟ ਨੂੰ ਮਾਲੀਆ, ਅਸ਼ਓਕ ਚੋਹਾਣ ਨੂੰ ਪੀ.ਡਬਲਿਊ.ਡੀ., ਸ਼ਿਵ ਸੇਨਾ ਦੇ ਏਕਨਾਥ ਸ਼ਿੰਦੇ ਨੂੰ ਨਗਰ ਵਿਕਾਸ, ਦਾਦਾ ਭੁਸੇ ਨੂੰ ਖੇਤੀਬਾੜੀ ਮੰਤਰਾਲਾ ਮਿਲਿਆ ਹੈ। ਐੱਨ.ਸੀ.ਪੀ. ਨੇਤਾ ਅਨਿਲ ਦੇਸ਼ਮੁੱਖ ਨੂੰ ਗ੍ਰਹਿ ਵਿਭਾਗ ਅਤੇ ਅਜਿਤ ਪਵਾਰ ਨੂੰ ਵਿੱਤ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ। ਗ੍ਰਹਿ ਰਾਜ ਮੰਤਰੀ ਦਾ ਅਹੁਦਾ ਇਕ ਸ਼ਿਵ ਸੇਨਾ ਨੂੰ ਅਤੇ ਇਕ ਕਾਂਗਰਸ ਨੂੰ ਮਿਲਿਆ ਹੈ।


ਸ਼ਿਵ ਸੇਨਾ ਦੇ ਮੰਤਰੀ ਅਤੇ ਵਿਭਾਗ
ਏਕਨਾਥ ਸ਼ਿੰਦੇ - ਨਗਰ ਵਿਕਾਸ
ਸੁਭਾਸ਼ ਦੇਸਾਈ - ਉਦਯੋਗ
ਆਦਿਤਿਆ ਠਾਕਰੇ - ਵਾਤਾਵਰਣ, ਸੈਰ ਸਪਾਟਾ
ਸੰਜੇ ਰਾਠੋੜ - ਜੰਗਲਾਤ
ਦਾਦਾ ਭੁਸੇ - ਖੇਤੀਬਾੜੀ
ਅਨਿਲ ਪਰਬ - ਆਵਾਜਾਈ ਸੰਸਦੀ ਕਾਰਜ
ਸ਼ੰਕਰ ਰਾਵ ਗੜਾਖੇ - ਨਰਮ ਪਾਣੀ ਭੰਡਾਰਨ
ਸੰਦੀਪਾਨ ਭੁਮਰੇ - ਰੋਜ਼ਗਾਰ
ਉਦੈ ਸਾਮੰਤ - ਉੱਚ ਅਤੇ ਪ੍ਰਣਾਲੀ ਸਿਖਲਾਈ
ਗੁਲਾਬ ਰਾਵ ਪਾਟਿਲ - ਪਾਣੀ ਪੁਰਵਠਾ

ਗ੍ਰਹਿ ਰਾਜ ਮੰਤਰੀ
ਇਕ ਸ਼ਿਵ ਸੇਨਾ ਅਤੇ ਇਕ ਕਾਂਗਰਸ ਨੂੰ

ਐੱਨ.ਸੀ.ਪੀ.- ਮੰਤਰੀ ਅਤੇ ਵਿਭਾਗ
ਅਨਿਲ ਦੇਸ਼ਮੁੱਖ - ਗ੍ਰਹਿ ਵਿਭਾਗ
ਅਜਿਤ ਪਵਾਰ - ਵਿੱਤ ਅਤੇ ਯੋਜਨਾਬੰਦੀ
ਛਗਨ ਭੁਜਬਲ - ਫੂਡ ਅਤੇ ਸਿਵਲ ਸਪਲਾਈ

ਕਾਂਗਰਸ - ਮੰਤਰੀ ਅਤੇ ਵਿਭਾਗ
ਬਾਲਾ ਸਾਹਿਬ ਥੋਰਾਟ - ਮਾਲੀਆ
ਅਸ਼ੋਕ ਚੋਹਾਣ - ਪੀ.ਡਬਲਿਊ.ਡੀ
ਨਿਤਿਨ ਰਾਊਤ - ਓ.ਬੀ.ਸੀ.
ਕੇ.ਸੀ. ਪਾੜਵੀ - ਆਦਿਵਾਸੀ ਵਿਕਾਸ
ਯਸ਼ੋਮਤੀ ਠਾਕੁਰ - ਮਹਿਲਾ ਅਤੇ ਬਾਲ ਕਲਿਆਣ
ਅਮਿਤ ਦੇਸ਼ਮੁੱਖ - ਡਾਕਟਰੀ ਸਿੱਖਿਆ
ਸੁਨੀਲ ਕੇਦਾਰ - ਡੇਅਰੀ ਵਿਕਾਸ ਅਤੇ ਪਸ਼ੁ ਪਾਲਣ
ਵਰਸ਼ਾ ਗਾਇਕਵਾੜ - ਸਕੂਲ ਸਿਖਲਾਈ
ਅਸਲਮ ਸ਼ੇਖ - ਕਪੱੜਾ ਉਦਯੋਗ


Inder Prajapati

Content Editor

Related News