ਮਹਾਰਾਸ਼ਟਰ ਦੇ ਮੰਤਰੀ ਧਨੰਜੈ ਮੁੰਡੇ ਦੀ ਪਤਨੀ ਦੀ ਕਾਰ ਤੇ ਬੱਸ ''ਚ ਹੋਈ ਟੱਕਰ, ਮਸਾਂ ਬਚੀ ਜਾਨ
Thursday, Oct 17, 2024 - 02:03 PM (IST)
ਪੁਣੇ : ਮਹਾਰਾਸ਼ਟਰ ਸਰਕਾਰ ਦੇ ਮੰਤਰੀ ਧਨੰਜੈ ਮੁੰਡੇ ਦੀ ਪਤਨੀ ਦੀ ਕਾਰ ਵੀਰਵਾਰ ਸਵੇਰੇ ਸੋਲਾਪੁਰ-ਪੁਣੇ ਰੋਡ 'ਤੇ ਇੱਕ ਨਿੱਜੀ ਬੱਸ ਨਾਲ ਟਕਰਾ ਜਾਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਉਹ ਇਸ ਹਾਦਸੇ 'ਚ ਵਾਲ-ਵਾਲ ਬਚ ਗਈ। ਇਸ ਹਾਦਸੇ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਉਰੂਲੀ ਕੰਚਨ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸੋਲਾਪੁਰ-ਪੁਣੇ ਹਾਈਵੇਅ 'ਤੇ ਸੋਰਤਪਵਾੜੀ ਨੇੜੇ ਸਵੇਰੇ 5 ਵਜੇ ਦੇ ਕਰੀਬ ਵਾਪਰਿਆ ਹੈ।
ਇਹ ਵੀ ਪੜ੍ਹੋ - ਬੰਦ ਹੋ ਸਕਦੀਆਂ ਨੇ ਮੁਫ਼ਤ ਸਰਕਾਰੀ ਸਕੀਮਾਂ, ਪੜ੍ਹੋ ਕੀ ਹੈ ਪੂਰੀ ਖ਼ਬਰ
ਇਸ ਦੇ ਨਾਲ ਹੀ ਅਧਿਕਾਰੀ ਨੇ ਦੱਸਿਆ, ''ਜਿਵੇਂ ਹੀ ਪ੍ਰਾਈਵੇਟ ਬੱਸ ਦੀ ਰਫਤਾਰ ਘੱਟ ਹੋਈ ਤਾਂ ਕਾਰ ਪਿੱਛੇ ਤੋਂ ਉਸ ਨਾਲ ਟਕਰਾ ਗਈ, ਜਿਸ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਰਾਜਸ਼੍ਰੀ ਮੁੰਡੇ ਵਾਲ-ਵਾਲ ਬਚ ਗਈ। ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਨੇਤਾ ਧਨੰਜੈ ਮੁੰਡੇ ਸੂਬੇ ਦੇ ਖੇਤੀਬਾੜੀ ਵਿਭਾਗ ਦਾ ਚਾਰਜ ਸੰਭਾਲ ਰਹੇ ਹਨ।
ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਬਿਜਲੀ ਕੁਨੈਕਸ਼ਨ ਲਈ ਨਹੀਂ ਲੈਣੀ ਪਵੇਗੀ NOC
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8