ਵਿਆਹ ਤੋਂ ਬਾਅਦ ਲਾੜਾ ਨਿਕਲਿਆ ਕੋਰੋਨਾ ਪਾਜ਼ੇਟਿਵ, ਲਾੜੀ ਸਮੇਤ 63 ਲੋਕ ਕੀਤੇ ਗਏ ਕੁਆਰੰਟੀਨ

06/15/2020 5:33:23 PM

ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਵਿਆਹ ਦੇ ਤਿੰਨ ਦਿਨਾਂ ਬਾਅਦ 22 ਸਾਲਾ ਲਾੜੇ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਲਾੜੀ ਸਮੇਤ ਵਿਆਹ 'ਚ ਸ਼ਾਮਲ ਹੋਣ ਵਾਲੇ 63 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਜੌਹਰ ਤਹਿਸੀਲਦਾਰ ਸੰਤੋਸ਼ ਸ਼ਿੰਦੇ ਨੇ ਦੱਸਿਆ ਕਿ ਲਾੜਾ ਪ੍ਰਯੋਗਸ਼ਾਲਾ ਸਹਾਇਕ ਸੀ। ਉਨ੍ਹਾਂ ਦੱਸਿਆ,''ਉਸ ਦੀ ਜਾਂਚ ਵਿਆਹ ਦੇ ਪਹਿਲਾਂ ਹੋਈ ਸੀ ਪਰ ਜਾਂਚ ਰਿਪੋਰਟ ਵਿਆਹ ਤੋਂ ਬਾਅਦ ਆਈ। ਲਾੜੀ ਸਮੇਤ ਵਿਆਹ 'ਚ ਸ਼ਾਮਲ ਹੋਣ ਵਾਲੇ 63 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।'' ਪਾਲਘਰ 'ਚ ਹੁਣ ਤੱਕ ਕੋਵਿਡ-19 ਦੇ ਕੁੱਲ 1,911 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 61 ਲੋਕਾਂ ਦੀ ਜਾਨ ਜਾ ਚੁਕੀ ਹੈ।


DIsha

Content Editor

Related News