ਮਹਾਰਾਸ਼ਟਰ ''ਚ ਬੱਸ ਅਤੇ ਟਰੱਕ ਦੀ ਟੱਕਰ, 4 ਮਜ਼ਦੂਰਾਂ ਦੀ ਮੌਤ, 15 ਜ਼ਖਮੀ

05/19/2020 10:51:04 AM

ਮਹਾਰਾਸ਼ਟਰ- ਕੋਰੋਨਾ ਲਾਕਡਾਊਨ ਦਰਮਿਆਨ ਪ੍ਰਵਾਸੀ ਮਜ਼ਦੂਰਾਂ ਨਾਲ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮਹਾਰਾਸ਼ਟਰ ਦੇ ਯਵਤਮਾਲ 'ਚ ਅੱਜ ਯਾਨੀ ਮੰਗਲਵਾਰ ਸਵੇਰੇ ਇਕ ਟਰੱਕ ਅਤੇ ਬੱਸ ਦੀ ਟੱਕਰ ਹੋ ਗਈ ਹੈ, ਜਿਸ 'ਚ ਚਾਰ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਇਹ ਪ੍ਰਵਾਸੀ ਮਜ਼ਦੂਰ ਬੱਸ 'ਚ ਸਵਾਰ ਸਨ ਅਤੇ ਇਨ੍ਹਾਂ ਨੂੰ ਲੈ ਕੇ ਜਾ ਰਹੀ ਬੱਸ ਸੋਲਾਪੁਰ ਤੋਂ ਝਾਰਖੰਡ ਜਾ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਹੋ ਰਿਹਾ ਹੈ। ਮੌਕੇ 'ਤੇ ਪੁਲਸ ਦੀ ਟੀਮ ਪਹੁੰਚੀ ਹੋਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਹੀ ਰੇਲ ਦੀ ਪੱਟੜੀ 'ਤੇ ਇਕ ਹਾਦਸਾ ਹੋਇਆ ਸੀ, ਜਿਸ 'ਚ ਮਾਲ ਗੱਡੀ ਦੀ ਲਪੇਟ 'ਚ ਆਉਣ ਨਾਲ 16 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਉਹ ਸਾਰੇ ਮਜ਼ਦੂਰ ਰੇਲ ਦੇ ਪੱਟੜੀ ਦੇ ਸਹਾਰੇ ਘਰਾਂ ਵੱਲ ਪੈਦਲ ਜਾ ਰਹੇ ਸਨ ਅਤੇ ਪੱਟੜੀ 'ਤੇ ਹੀ ਆਰਾਮ ਕਰਨ ਲੱਗੇ ਸਨ, ਜਿਸ ਦੌਰਾਨ ਇਹ ਹਾਦਸਾ ਹੋਇਆ।


DIsha

Content Editor

Related News