ਮਹਾਰਾਸ਼ਟਰ : ਨਾਦੇੜ ਜ਼ਿਲੇ ਦੇ ਬਾਰਡਰ ਇਲਾਕੇ ''ਚ ਲੱਗੇ ਭੂਚਾਲ ਦੇ ਝਟਕੇ
Friday, Jun 21, 2019 - 11:46 PM (IST)

ਮਹਾਰਾਸ਼ਟਰ: ਸ਼ਹਿਰ ਦੇ ਨਾਂਦੇੜ ਜ਼ਿਲੇ ਦੇ ਬਾਰਡਰ ਇਲਾਕੇ 'ਚ ਅੱਜ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਲਾਕੇ 'ਚ ਆਏ ਭੂਚਾਲ ਦੀ ਤੀਬਰਤਾ 3.5 ਆਂਕੀ ਗਈ ਹੈ। ਜਿਸ ਕਾਰਨ ਇਲਾਕੇ 'ਚ ਭੂਚਾਲ ਦੇ ਹਲਕੇ ਝਟਕੇ ਹੀ ਮਹਿਸੂਸ ਹੋਏ। ਭੂਚਾਲੀ ਝਟਕੇ ਮਹਿਸੂਸ ਹੁੰਦੇ ਹੀ ਲੋਕ ਆਪਣੇ ਘਰਾਂ-ਦੁਕਾਨਾਂ 'ਚੋਂ ਬਾਹਰ ਨਿਕਲ ਆਏ। ਫਿਲਹਾਲ ਇਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਅਜੇ ਕੋਈ ਖਬਰ ਨਹੀਂ ਮਿਲੀ ਹੈ।