ਮਹਾਰਾਸ਼ਟਰ ਸਰਕਾਰ ਨੇ ਸਰਕਾਰੀ ਸਨਮਾਨ ਨਾਲ ਕੀਤਾ ਪਾਇਲਟ ਦੀਪਕ ਸਾਠੇ ਦਾ ਅੰਤਿਮ ਸੰਸਕਾਰ

8/11/2020 4:22:10 PM

ਮੁੰਬਈ- ਪਿਛਲੇ ਹਫ਼ਤੇ ਕੇਰਲ 'ਚ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਦੇ ਪਾਇਲਟ-ਇਨ-ਕਮਾਂਡ, ਵਿੰਗ ਕਮਾਂਡਰ ਦੀਪਕ ਸਾਠੇ ਦਾ ਮੰਗਲਵਾਰ ਨੂੰ ਇੱਥੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਚਾਂਦੀਵਲੀ 'ਚ ਉਨ੍ਹਾਂ ਦੇ ਘਰ ਤੋਂ ਜਦੋਂ ਸ਼ਵ ਯਾਤਰਾ ਸ਼ੁਰੂ ਹੋਈ, ਉਦੋਂ ਸੜਕਾਂ 'ਤੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਸਨ। ਲੋਕ 'ਦੀਪਕ ਸਾਠੇ, ਅਮਰ ਰਹੇ' ਦੇ ਨਾਅਰੇ ਲੱਗਾ ਰਹੇ ਸਨ। ਸਾਠੇ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਦੀ ਮੌਜੂਦਗੀ 'ਚ ਵਿਖਰੋਲੀ ਦੇ ਟੈਗੋਰ ਨਗਰ ਸ਼ਮਸ਼ਾਨ ਘਾਟ ਕੀਤਾ ਗਿਆ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਸੀਮਿਤ ਰੱਖੀ ਗਈ ਸੀ। ਸਾਠੇ ਦੀ ਅੰਤਿਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਰਿਸ਼ਤੇਦਾਰਾਂ, ਦੋਸਤਾਂ ਅਤੇ ਮੁੰਬਈ ਦੀ ਮਹਾਪੌਰ ਕਿਸ਼ੋਰੀ ਪੇਡਨੇਕਰ ਸਮੇਤ ਹੋਰਾਂ ਨੇ ਉਨ੍ਹਾਂ ਦੇ ਘਰ ਫੁੱਲ ਭੇਟ ਕੀਤੇ। ਇਸ ਤੋਂ ਪਹਿਲਾਂ ਸਵੇਰੇ, ਮਹਾਰਾਸ਼ਟਰ ਸਰਕਾਰ ਨੇ ਪਾਇਲਟ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਕਰਨ ਦਾ ਫੈਸਲਾ ਕੀਤਾ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਜੀਵਨ ਯੂਥ ਪਾਇਲਟਾਂ ਨੂੰ ਪ੍ਰੇਰਿਤ ਕਰੇਗਾ।

PunjabKesariਦੱਸਣਯੋਗ ਹੈ ਕਿ ਚਾਲਕ ਦਲ ਦੇ 6 ਮੈਂਬਰਾਂ ਸਮੇਤ 190 ਲੋਕਾਂ ਨਾਲ ਦੁਬਈ ਤੋਂ ਆ ਰਹੇ ਏਅਰ ਇੰਡੀਆ ਐਕਸਪ੍ਰੈੱਸ ਦਾ ਇਕ ਜਹਾਜ਼ ਸ਼ੁੱਕਰਵਾਰ ਦੀ ਰਾਤ ਭਾਰੀ ਬਾਰਸ਼ ਦਰਮਿਆਨ ਕੋਝੀਕੋਡ ਹਵਾਈ ਅੱਡੇ 'ਤੇ ਉਤਰਨ ਦੌਰਾਨ ਹਵਾਈ ਪੱਟੀ ਤੋਂ ਫਿਸਲਣ ਤੋਂ ਬਾਅਦ 35 ਫੁੱਟ ਡੂੰਘੀ ਖੱਡ 'ਚ ਜਾ ਡਿੱਗਿਆ ਅਤੇ ਉਸ ਦੇ 2 ਟੁੱਕੜੇ ਹੋ ਗਏ ਸਨ। ਇਸ ਹਾਦਸੇ 'ਚ ਦੋਹਾਂ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ।

PunjabKesari


DIsha

Content Editor DIsha