ਮਹਾਰਾਸ਼ਟਰ ''ਚ 2700 ਤੋਂ ਵਧੇਰੇ ਪੁਲਸ ਮੁਲਾਜ਼ਮ ਕੋਰੋਨਾ ਨਾਲ ਪੀੜਤ, ਹੁਣ ਤੱਕ 27 ਦੀ ਮੌਤ

06/01/2020 3:03:55 PM

ਮੁੰਬਈ- ਮਹਾਰਾਸ਼ਟਰ 'ਚ ਕੋਰੋਨਾ ਪੀੜਤ ਪੁਲਸ ਮੁਲਾਜ਼ਮਾਂ ਦੀ ਗਿਣਤੀ 2500 ਪਾਰ ਹੋ ਚੁਕੀ ਹੈ। ਕੋਵਿਡ-19 ਇਨਫੈਕਸ਼ਨ ਨਾਲ ਜੂਝ ਰਹੇ ਸੂਬੇ 'ਚ ਫਰੰਟਲਾਈਨ 'ਤੇ ਮੁਸਤੈਦ ਪੁਲਸ ਮੁਲਾਜ਼ਮਾਂ 'ਚ ਇਨਫੈਕਸ਼ਨ ਵਧਦਾ ਹੀ ਜਾ ਰਿਹਾ ਹੈ। ਪਿਛਲੇ 24 ਘੰਟਿਆਂ 'ਚ 93 ਪੁਲਸ ਮੁਲਾਜ਼ਮਾਂ ਦੇ ਪਾਜ਼ੀਟਿਵ ਆਉਣ ਦੇ ਨਾਲ ਹੀ ਕੁੱਲ ਗਿਣਤੀ 2509 ਪਹੁੰਚ ਗਈ ਹੈ। ਇਸ ਵਾਇਰਸ ਕਾਰਨ ਹੁਣ ਤੱਕ 27 ਪੁਲਸ ਮੁਲਾਜ਼ਮ ਦਮ ਤੋੜ ਚੁਕੇ ਹਨ।  ਮਹਾਰਾਸ਼ਟਰ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਸੂਬਾ ਪੁਲਸ 'ਚ ਕੋਰੋਨਾ ਪੀੜਤ 93 ਨਵੇਂ ਮਾਮਲੇ ਆਏ। ਨਵੇਂ ਮਾਮਲਿਆਂ 'ਚ 8 ਪੁਲਸ ਅਧਿਕਾਰੀ ਅਤੇ 85 ਕਾਂਸਟੇਬਲ ਸ਼ਾਮਲ ਹਨ। ਲਗਭਗ ਇਕ ਹਜ਼ਾਰ ਪੁਲਸ ਮੁਲਾਜ਼ਮ ਸਿਹਤਮੰਦ ਵੀ ਹੋ ਚੁਕੇ ਹਨ। ਇੱਥੇ ਹੁਣ ਤੱਕ 27 ਲੋਕਾਂ ਦੀ ਮੌਤ ਹੋਈ ਹੈ।

ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨਫੈਕਸ਼ਨ ਨਾਲ ਜਾਨ ਗਵਾਉਣ ਵਾਲੇ ਕੁੱਲ ਪੁਲਸ ਮੁਲਾਜ਼ਮਾਂ 'ਚੋਂ 16 ਮੁੰਬਈ ਤੋਂ, ਤਿੰਨ ਹੋਰ ਨਾਸਿਕ ਪਿੰਡ ਤੋਂ 2 ਪੁਣੇ ਅਤੇ ਇਕ-ਇਕ ਸੋਲਾਪੁਰ ਸ਼ਹਿਰ, ਸੋਲਾਪੁਰ ਪਿੰਡ,
ਠਾਣੇ ਅਤੇ ਮੁੰਬਈ ਏ.ਟੀ.ਐੱਸ. ਤੋਂ ਹਨ। ਉਨ੍ਹਾਂ ਕਿਹਾ,''ਘੱਟੋ-ਘੱਟ 116 ਕਾਮੇ ਪਿਛਲੇ 24 ਘੰਟਿਆਂ 'ਚ ਪੀੜਤ ਪਾਏ ਗਏ। ਇਸ ਪੂਰੇ ਹਫ਼ਤੇ ਹਰ ਦਿਨ 100 ਤੋਂ ਵਧ ਪੁਲਸ ਮੁਲਾਜ਼ਮਾਂ ਦਾ ਲਗਾਤਾਰ ਪੀੜਤ ਪਾਇਆ ਜਾਣਾ ਜਾਰੀ ਹੈ। ਦੇਸ਼ ਭਰ 'ਚ ਕੋਰੋਨਾ ਦੀ ਸਭ ਤੋਂ ਵੱਧ ਮਾਰ ਮਹਾਰਾਸ਼ਟਰ 'ਤੇ ਹੀ ਪਈ ਹੈ। ਅਰੋਗਿਆ ਮਹਿਕਮਾ ਅਨੁਸਾਰ ਮਹਾਰਾਸ਼ਟਰ 'ਚ ਕੋਰੋਨਾ ਨਾਲ ਪੀੜਤਾਂ ਦੀ ਗਿਣਤੀ 65,168 ਹੋ ਗਈ ਹੈ। ਇਨ੍ਹਾਂ 'ਚੋਂ ਅੱਧੇ ਤੋਂ ਵਧ ਕੇਸ ਮੁੰਬਈ 'ਚ ਦਰਜ ਹੋਏ ਹਨ। ਕੋਰੋਨਾ ਨਾਲ ਸੂਬੇ 'ਚ ਹੁਣ ਤੱਕ 2197 ਲੋਕਾਂ ਨੂੰ ਜਾਨ ਗਵਾਉਣੀ ਪਈ ਹੈ।


DIsha

Content Editor

Related News