ਮਹਾਰਾਸ਼ਟਰ ’ਚ ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਹਰ 3 ਮਿੰਟ ’ਚ ਜਾਨ ਗੁਆ ਰਿਹਾ ਕੋਰੋਨਾ ਦਾ ਇਕ ਮਰੀਜ਼

04/19/2021 1:31:01 PM

ਮੁੰਬਈ- ਮਹਾਰਾਸ਼ਟਰ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਨੂੰ ਕੰਟਰੋਲ ਕਰਨ ਲਈ ਹੁਣ ਸੂਬੇ 'ਚ ਸੰਪੂਰਨ ਲਾਕਡਾਊਨ ਲਗਾਉਣ ਦੇ ਹਾਲਾਤ ਬਣ ਚੁਕੇ ਹਨ। ਅੰਕੜਿਆਂ ਦੇਖੀਏ ਤਾਂ ਇਹ ਪਤਾ ਲੱਗਦਾ ਹੈ ਕਿ ਸੂਬੇ 'ਚ ਹਰ 3 ਮਿੰਟ 'ਚ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਰਹੀ ਹੈ। ਇਹ ਖ਼ਬਰ ਆਪਣੇ ਆਪ 'ਚ ਡਰਾਉਣ ਵਾਲੀ ਹੈ। ਕੋਰੋਨਾ ਲਾਗ਼ ਦੇ ਖਤਰੇ ਨਾਲ ਨਜਿੱਠਣ ਲਈ ਸੂਬੇ 'ਚ ਸੀ.ਆਰ.ਪੀ.ਸੀ. ਦੀ ਧਾਰਾ 144 ਲਗਾਈ ਗਈ ਹੈ। ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲਿਆਂ 'ਚ ਕੋਈ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਨੇ ਲਿਆ ਭਿਆਨਕ ਰੂਪ, ਇਕ ਦਿਨ 'ਚ ਰਿਕਾਰਡ 2.73 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

3 ਮਿੰਟ 'ਚ ਇਕ ਕੋਰੋਨਾ ਮਰੀਜ਼ ਦੀ ਮੌਤ
ਐਤਵਾਰ ਨੂੰ ਮਹਾਰਾਸ਼ਟਰ 'ਚ ਕੋਰੋਨਾ ਦੇ ਸਾਰੇ ਰਿਕਾਰਡ ਟੁੱਟ ਗਏ। ਸੂਬੇ 'ਚ ਬੀਤੇ 24 ਘੰਟਿਆਂ ਅੰਦਰ 68 ਹਜ਼ਾਰ 631 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਇਕ ਦਿਨ 'ਚ 503 ਲੋਕਾਂ ਦੀ ਮੌਤ ਹੋਈ। ਇਸ ਦੇ ਨਾਲ ਹੀ ਸੂਬੇ 'ਚ ਹੁਣ ਤੱਕ ਕੁੱਲ ਮੌਤਾਂ ਦਾ ਅੰਕੜਾ 60 ਹਜ਼ਾਰ 473 ਤੱਕ ਪਹੁੰਚ ਚੁਕਿਆ ਹੈ। ਸੂਬੇ 'ਚ ਹੁਣ ਕੁੱਲ ਸਰਗਰਮ ਮਰੀਜ਼ਾਂ ਦੀ ਗਿਣਤੀ 6 ਲੱਖ 70 ਹਜ਼ਾਰ 388 ਤੱਕ ਪਹੁੰਚ ਚੁਕੀ ਹੈ। ਮੁੰਬਈ ਸ਼ਹਿਰ 'ਚ ਇਕ ਦਿਨ 'ਚ 8 ਹਜ਼ਾਰ 468 ਮਾਮਲੇ ਸਾਹਮਣੇ ਹਨ, ਜਦੋਂ ਕਿ 53 ਲੋਕਾਂ ਦੀ ਮੌਤ ਹੋਈ ਹੈ। ਮੁੰਬਈ 'ਚ ਵੀ ਮੌਤਾਂ ਦਾ ਅੰਕੜਾਂ ਹੁਣ 12 ਹਜ਼ਾਰ 354 ਤੱਕ ਪਹੁੰਚ ਚੁਕਿਆ ਹੈ। ਮਹਾਰਾਸ਼ਟਰ 'ਚ ਹਾਲਾਤ ਇੰਨੇ ਵਿਗੜ ਚੁਕੇ ਹਨ ਕਿ ਹਰ 3 ਮਿੰਟ 'ਚ ਇਕ ਵਿਅਕਤੀ ਦੀ ਕੋਰੋਨਾ ਮਹਾਮਾਰੀ ਕਾਰਨ ਮੌਤ ਹੋ ਰਹੀ ਹੈ, ਜਦੋਂ ਕਿ ਹਰ ਘੰਟੇ 'ਚ ਕਰੀਬ 2 ਹਜ਼ਾਰ ਤੋਂ ਵੱਧ ਲੋਕ ਇਸ ਲਾਗ਼ ਨਾਲ ਪੀੜਤ ਹੋ ਰਹੇ ਹਨ।

ਇਹ ਵੀ ਪੜ੍ਹੋ : ਦਿੱਲੀ 'ਚ ਲੱਗਾ ਇਕ ਹਫ਼ਤੇ ਲਈ ਲਾਕਡਾਊਨ, ਕੇਜਰੀਵਾਲ ਨੇ ਕੀਤਾ ਐਲਾਨ

ਨੋਟ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News