BMC ਦੇ ਸੀਨੀਅਰ ਅਫ਼ਸਰ ਦੀ ਕੋਰੋਨਾ ਨਾਲ ਹੋਈ ਮੌਤ

06/09/2020 7:27:30 PM

ਮੁੰਬਈ- ਮਹਾਰਾਸ਼ਟਰ ਅਤੇ ਖਾਸ ਤੌਰ 'ਤੇ ਰਾਜਧਾਨੀ ਮੁੰਬਈ 'ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਮੰਗਲਵਾਰ ਨੂੰ ਕੋਰੋਨਾ ਨਾਲ ਬ੍ਰਹਿਮੁੰਬਈ ਮਹਾਨਗਰ ਪਾਲਿਕਾ (ਬੀ.ਐੱਮ.ਸੀ.) ਦੇ ਇਕ ਸੀਨੀਅਰ ਅਧਿਕਾਰੀ ਦੀ ਵੀ ਕੋਰੋਨਾ ਇਨਫੈਕਸ਼ਨ ਨਾਲ ਮੌਤ ਹੋ ਗਈ। ਬੀ.ਐੱਮ.ਸੀ. ਦੇ ਡਿਪਟੀ ਕਮਿਸ਼ਨਰ ਸ਼ਿਰੀਸ਼ ਦੀਕਸ਼ਤ ਸਪਲਾਈ ਡਿਪਾਰਟਮੈਂਟ ਦੇ ਇੰਚਾਰਜ ਸਨ। 54 ਸਾਲਾ ਸ਼ਿਰੀਸ਼ ਦੀ ਕੁਝ ਦਿਨ ਪਹਿਲਾਂ ਹੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ।

ਡਿਪਟੀ ਕਮਿਸ਼ਨਰ ਸ਼ਿਰੀਸ਼ ਦੀਕਸ਼ਤ ਪਹਿਲਾਂ ਬੀ.ਐੱਮ.ਸੀ. ਅਧਿਕਾਰੀ ਹਨ, ਜਿਨ੍ਹਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਸ਼ਿਰੀਸ਼ ਦੀ ਮੌਤ ਉਨ੍ਹਾਂ ਦੇ ਘਰ ਹੀ ਹੋਈ ਹੈ। ਕੋਰੋਨਾ ਪਾਜ਼ੀਟਿਵ ਪਾਏ ਜਾਣ ਦੇ ਬਾਅਦ ਤੋਂ ਘਰ 'ਚ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੋਈ ਖਾਸ ਸਮੱਸਿਆ ਨਹੀਂ ਸੀ, ਜਿਸ ਕਾਰਨ ਹਸਪਤਾਲ 'ਚ ਭਰਤੀ ਨਹੀਂ ਕਰਵਾਇਆ ਗਿਆ ਸੀ। ਹਾਲਾਂਕਿ ਮੰਗਲਵਾਰ ਦੁਪਹਿਰ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਉਨ੍ਹਾਂ ਨੇ ਦਮ ਤੋੜ ਦਿੱਤਾ।
ਮੁੰਬਈ 'ਚ ਸੋਮਵਾਰ ਨੂੰ ਇਕ ਦਿਨ 'ਚ ਸਭ ਤੋਂ ਵਧ 64 ਮੌਤਾਂ ਹੋਈਆਂ, ਜਦੋਂ ਕਿ ਪੂਰੇ ਮਹਾਰਾਸ਼ਟਰ 'ਚ 109 ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ। ਮਹਾਰਾਸ਼ਟਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 88,529 ਹੋ ਚੁਕੀ ਹੈ। ਇਨ੍ਹਾਂ 'ਚੋਂ ਸਿਰਫ਼ ਮੁੰਬਈ 'ਚ ਹੀ ਮਰੀਜ਼ਾਂ ਦੀ ਗਿਣਤੀ 50,085 ਹੋ ਗਈ ਹੈ। ਹੁਣ ਤੱਕ 22,032 ਮਰੀਜ਼ ਠੀਕ ਹੋ ਚੁਕੇ ਹਨ ਅਤੇ 1700 ਤੋਂ ਜ਼ਿਆਦਾ ਦੀ ਮੌਤ ਹੋ ਚੁਕੀ ਹੈ।


DIsha

Content Editor

Related News