ਮਹਾਰਾਸ਼ਟਰ ''ਚ ਬੱਸ ਪਲਟਣ ਨਾਲ 5 ਦੀ ਮੌਤ, 30 ਜ਼ਖਮੀ

11/4/2019 10:41:07 AM

ਮੁੰਬਈ— ਮਹਾਰਾਸ਼ਟਰ ਦੇ ਭੋਰ ਘਾਟ ਕੋਲ ਸਥਿਤ ਪੁਰਾਣੇ ਪੁਣੇ-ਮੁੰਬਈ ਹਾਈਵੇਅ 'ਤੇ ਇਕ ਵੱਡਾ ਹਾਦਸਾ ਹੋ ਗਿਆ ਹੈ। ਇੱਥੇ ਬੱਸ ਪਲਟਣ ਨਾਲ 5 ਯਾਤਰੀਆਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖਮੀ ਹੋ ਗਏ। ਬੱਸ ਡਰਾਈਵਰ ਨੇ ਬੱਸ ਤੋਂ ਕੰਟਰੋਲ ਗਵਾ ਦਿੱਤਾ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਬੱਸ 60 ਫੁੱਟ ਡੂੰਘੀ ਖੱਡ 'ਚ ਡਿੱਗੀ। ਹਾਈਵੇਅ ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਪਨਵੇਲ, ਉਰਸੇ, ਤੇਲੇਗਾਓਂ ਅਤੇ ਨਿਗੜੀ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਸਵੇਰ ਦੇ 5 ਵਜੇ ਵਾਪਰੀ, ਜਦੋਂ ਡਰਾਈਵਰ ਦਾ ਬੱਸ ਤੋਂ ਕੰਟਰੋਲ ਛੁੱਟ ਗਿਆ। ਜਿਸ ਤੋਂ ਬਾਅਦ ਬੱਸ ਖੱਡ 'ਚ ਡਿੱਗ ਗਈ।

PunjabKesariਪੁਲਸ ਨੇ ਦੱਸਿਆ ਕਿ ਮੌਕੇ 'ਤੇ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ ਇਕ 2 ਸਾਲ ਦਾ ਬੱਚਾ, ਇਕ ਨੌਜਵਾਨ ਕੁੜੀ, ਇਕ ਪੁਰਸ਼ ਅਤੇ ਇਕ ਔਰਤ ਸ਼ਾਮਲ ਹਨ। ਮਹਾਰਾਸ਼ਟਰ ਰਾਜ ਸੜਕ ਟਰਾਂਸਪੋਰਟ ਨਿਗਮ ਦੇ ਬਚਾਅ ਦਲ ਦੇਵਦੂਤ ਅਤੇ ਹਾਈਵੇਅ ਕਰਮਚਾਰੀਆਂ, ਖੋਪੋਲੀ ਪੁਲਸ ਅਤੇ ਲੋਕਾਂ ਨੇ ਮਿਲ ਕੇ ਬੱਸ ਦੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ। ਪੁਲਸ ਸੁਪਰਡੈਂਟ (ਹਾਈਵੇਅ) ਮਿਲਿੰਦ ਮੋਹਿਤੇ ਨੇ ਕਿਹਾ ਕਿ ਪੁਲਸ ਕਰਮਚਾਰੀ ਹਾਲੇ ਵੀ ਬਚਾਅ ਕੰਮ 'ਚ ਜੁਟੇ ਹੋਏ ਹਨ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਬੱਸ ਦੇ ਅੰਦਰ ਹੋਰ ਵੀ ਲੋਕ ਫਸੇ ਹੋਏ ਹਨ ਜਾਂ ਨਹੀਂ।


DIsha

Edited By DIsha