ਮਹਾਰਾਸ਼ਟਰ ਇਮਾਰਤ ਹਾਦਸਾ: ਮ੍ਰਿਤਕਾਂ ਦੀ ਗਿਣਤੀ ਵਧੀ, ਬਚਾਅ ਮੁਹਿੰਮ ਖ਼ਤਮ

Wednesday, Aug 26, 2020 - 05:32 PM (IST)

ਮਹਾਰਾਸ਼ਟਰ ਇਮਾਰਤ ਹਾਦਸਾ: ਮ੍ਰਿਤਕਾਂ ਦੀ ਗਿਣਤੀ ਵਧੀ, ਬਚਾਅ ਮੁਹਿੰਮ ਖ਼ਤਮ

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ 'ਚ 5 ਮੰਜਿਲਾ ਰਿਹਾਇਸ਼ੀ ਇਮਾਰਤ ਦੇ ਮਲਬੇ ਹੇਠੋਂ ਦੋ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਬੁੱਧਵਾਰ ਨੂੰ ਵੱਧ ਕੇ 15 ਹੋ ਗਈ ਹੈ। ਇਹ ਇਮਾਰਤ ਸੋਮਵਾਰ ਦੇਰ ਸ਼ਾਮ ਢਹਿ ਗਈ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੁਪਹਿਰ 11 ਵਜ ਕੇ 30 ਮਿੰਟ 'ਤੇ ਬਚਾਅ ਮੁਹਿੰਮ ਰੋਕ ਦਿੱਤਾ, ਕਿਉਂਕਿ ਸਾਰੇ ਲਾਪਤਾ 17 ਲੋਕਾਂ (15 ਮ੍ਰਿਤਕ ਅਤੇ ਦੋ ਜਿਊਂਦੇ) ਦਾ ਪਤਾ ਲੱਗ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ 'ਚ ਜ਼ਖਮੀ 9 ਲੋਕਾਂ ਦਾ ਇਲਾਜ ਇਕ ਹਸਪਤਾਲ 'ਚ ਚੱਲ ਰਿਹਾ ਹੈ। 

PunjabKesari

ਦੱਸਣਯੋਗ ਹੈ ਕਿ ਮੁੰਬਈ ਤੋਂ ਕਰੀਬ 170 ਕਿਲੋਮੀਟਰ ਦੂਰ ਸਥਿਤ ਮਹਾਡ ਕਸਬੇ ਵਿਚ 'ਤਾਰਿਕ ਗਾਰਡਨ' ਨਾਂ ਦੀ 5 ਮੰਜਿਲਾਂ ਇਮਾਰਤ ਸੋਮਵਾਰ ਦੇਰ ਸ਼ਾਮ ਢਹਿ ਗਈ ਸੀ। ਰਾਏਗੜ੍ਹ ਦੀ ਪੁਲਸ ਸੁਪਰਡੈਂਟ ਅਨਿਲ ਪਰਾਸਕਰ ਨੇ ਦੱਸਿਆ ਕਿ ਤੜਕੇ 79 ਸਾਲਾ ਇਕ ਪੁਰਸ਼ ਅਤੇ 60 ਸਾਲਾ ਇਕ ਬੀਬੀ ਦੀ ਲਾਸ਼ ਮਲਬੇ ਹੇਠੋਂ ਕੱਢੀ ਗਈ। ਇਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 15 ਹੋ ਗਈ। ਐੱਨ. ਡੀ. ਆਰ. ਐੱਫ. ਅਤੇ ਪੁਲਸ, ਸਥਾਨਕ ਆਫ਼ਤ ਪ੍ਰਬੰਧਨ ਬਚਾਅ ਦਲ ਸਮੇਤ ਸਥਾਨਕ ਲੋਕ ਮਲਬੇ 'ਚ ਦੱਬੇ ਲੋਕਾਂ ਨੂੰ ਬਚਾਉਣ ਦੇ ਕੰਮ ਵਿਚ ਲੱਗੇ ਹੋਏ ਸਨ। 

PunjabKesari
ਘਟਨਾ ਤੋਂ ਬਾਅਦ ਲਾਪਤਾ ਸਾਰੇ 17 ਲੋਕਾਂ ਦਾ ਪਤਾ ਲਾ ਲਿਆ ਗਿਆ ਹੈ, ਜਿਨ੍ਹਾਂ 'ਚੋਂ 15 ਮ੍ਰਿਤਕ ਮਿਲੇ। ਬਚਾਅ ਕੰਮ ਖਤਮ ਕਰ ਦਿੱਤਾ ਗਿਆ ਹੈ। ਮੰਗਲਵਾਰ ਦੇਰ ਰਾਤ 13 ਪੀੜਤਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਸੀ। ਮੰਗਲਵਾਰ ਨੂੰ ਹਾਦਸੇ ਦੇ 19 ਘੰਟਿਆਂ ਬਾਅਦ ਇਕ 4 ਸਾਲ ਦੇ ਬੱਚੇ ਨੂੰ ਮਲਬੇ 'ਚੋਂ ਜਿਊਂਦਾ ਕੱਢਿਆ ਗਿਆ ਸੀ, ਉੱਥੇ ਹੀ 60 ਸਾਲ ਦੀ ਇਕ ਬੀਬੀ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ।


author

Tanu

Content Editor

Related News