50-50 ''ਤੇ ਹੋਈ ਸੀ ਗੱਲ, ਹੁਣ ਝੂਠ ਬੋਲ ਰਹੀ ਭਾਜਪਾ : ਸੰਜੇ ਰਾਊਤ

11/14/2019 2:01:47 PM

ਮੁੰਬਈ— ਮਹਾਰਾਸ਼ਟਰ 'ਚ ਕਿਸ ਦੀ ਸਰਕਾਰ ਬਣੇਗੀ, ਇਸ 'ਤੇ ਹਾਲੇ ਵੀ ਸਸਪੈਂਸ ਬਣਿਆ ਹੋਇਆ ਹੈ। ਕੋਈ ਵੀ ਪਾਰਟੀ ਰਾਜ 'ਚ ਹੁਣ ਤੱਕ ਸਰਕਾਰ ਬਣਾਉਣ ਦੀ ਸਥਿਤੀ 'ਚ ਨਹੀਂ ਹੈ। ਸ਼ਿਵ ਸੈਨਾ ਜਿੱਥੇ ਆਪਣੇ ਨੇਤਾ ਦੇ ਹੱਥਾਂ 'ਚ ਰਾਜ ਦੀ ਕਮਾਨ ਦੇਣਾ ਚਾਹੁੰਦੀ ਹੈ। ਉੱਥੇ ਹੀ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਰਮਿਆਨ ਸਰਕਾਰ ਗਠਨ ਨੂੰ ਲੈ ਕੇ ਰੁਖ ਸਾਫ਼ ਨਹੀਂ ਹੈ। ਅਜਿਹੇ 'ਚ ਰਾਜਪਾਲ ਨੇ ਰਾਜ 'ਚ ਰਾਸ਼ਟਰਪਤੀ ਸ਼ਾਸਨ ਦੀ ਸਿਫ਼ਾਰਿਸ਼ ਕੀਤੀ, ਜਿਸ ਨੂੰ ਕਿ ਮਨਜ਼ੂਰ ਕਰ ਲਿਆ ਗਿਆ ਹੈ। ਇਸ ਵਿਚ ਸ਼ਿਵ ਸੈਨਾ ਦੇ ਬੁਲਾਰੇ ਅਤੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਨੇ ਟਵੀਟ ਕਰ ਕੇ ਕਿਹਾ ਹੈ ਕਿ ਹਾਰਨਾ ਅਤੇ ਡਰਨਾ ਮਨ੍ਹਾ ਹੈ।

ਸ਼ਿਵ ਸੈਨਾ ਦੇ ਸੀਨੀਅਰ ਨੇਤਾ ਰਾਊਤ ਨੇ ਕਿਹਾ ਹੈ ਕਿ ਮੈਂ ਸਹੁੰ ਖਾ ਕੇ ਕਹਿੰਦਾ ਹਾਂ ਕਿ ਬਾਲਾ ਸਾਹਿਬ ਠਾਕਰੇ ਦੇ ਕਮਰੇ 'ਚ ਭਾਜਪਾ ਨੇ 50-50 ਦਾ ਵਾਅਦਾ ਕੀਤਾ ਸੀ ਪਰ ਉਹ ਹੁਣ ਝੂਠ ਬੋਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ਬਾਲਾ ਸਾਹਿਬ ਦੇ ਕਮਰੇ 'ਚ ਗੱਲ ਹੋਈ ਸੀ। ਇਸ ਦੌਰਾਨ ਅਮਿਤ ਸ਼ਾਹ ਵੀ ਮੌਜੂਦ ਸਨ। ਅਸੀਂ ਬਾਲਾ ਸਾਹਿਬ ਦੀ ਸਹੁੰ ਖਾਂਦੇ ਹਾਂ, ਝੂਠ ਨਹੀਂ ਬੋਲਾਂਗੇ। ਅਸੀਂ ਝੂਠ ਦਾ ਸਹਾਰਾ ਲੈ ਕੇ ਕੋਈ ਗੱਲ ਨਹੀਂ ਕਰਾਂਗੇ। ਭਾਜਪਾ ਨੇ 50-50 ਦਾ ਵਾਅਦਾ ਕੀਤਾ ਸੀ ਅਤੇ ਹੁਣ ਝੂਠ ਬੋਲ ਰਹੀ ਹੈ।
ਰਾਊਤ ਨੇ ਟਵੀਟ ਕਰ ਕੇ ਕਿਹਾ,''ਹੁਣ ਹਾਰਨਾ ਅਤੇ ਡਰਨਾ ਮਨ੍ਹਾ ਹੈ। ਹਾਰ ਹੋ ਜਾਂਦੀ ਹੈ, ਜਦੋਂ ਮੰਨ ਲਿਆ ਜਾਂਦਾ ਹੈ। ਜਿੱਤ ਉਦੋਂ ਹੁੰਦੀ ਹੈ, ਜਦੋਂ ਠਾਨ ਲਿਆ ਜਾਂਦਾ ਹੈ।'' ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਿਵ ਸੈਨਾ ਦਾ ਹੀ ਨੇਤਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕੇਗਾ।


DIsha

Content Editor

Related News