ATS ਮੁਖੀ ਨੇ ਕਿਹਾ, ਮਨਸੁਖ ਹਿਰੇਨ ਦੇ ਕਤਲ ''ਚ ਸ਼ਾਮਲ ਸੀ ਵਾਜੇ

03/23/2021 5:52:55 PM

ਮੁੰਬਈ- ਮਹਾਰਾਸ਼ਟਰ ਦੇ ਅੱਤਵਾਦ ਰੋਕੂ ਦਸਤੇ (ਏ.ਟੀ.ਐੱਸ.) ਨੇ ਮੰਗਲਵਾਰ ਨੂੰ ਕਿਹਾ ਕਿ ਮੁਅੱਤਲ ਪੁਲਸ ਅਧਿਕਾਰੀ ਸਚਿਨ ਵਾਜੇ ਕਾਰੋਬਾਰੀ ਮਨਸੁਖ ਹਿਰੇਨ ਦੇ ਕਤਲ 'ਚ ਸ਼ਾਮਲ ਸੀ ਅਤੇ ਉਸ ਦੀ ਹਿਰਾਸਤ ਮੰਗਣ ਲਈ ਅਦਾਲਤ ਨਾਲ ਸੰਪਰਕ ਕੀਤਾ ਜਾਵੇਗਾ। ਏ.ਟੀ.ਐੱਸ. ਮੁਖੀ ਜੈਜੀਤ ਸਿੰਘ ਨੇ ਕਿਹਾ,''ਸਾਨੂੰ ਉਸ ਦੀ (ਵਾਜੇ) ਹਿਰਾਸਤ ਦੀ ਜ਼ਰੂਰਤ ਹੈ ਅਤੇ ਅਸੀਂ ਅਦਾਲਤ ਨਾਲ ਸੰਪਰਕ ਕਰਾਂਗੇ।''

ਇਹ ਵੀ ਪੜ੍ਹੋ : ਅੰਬਾਨੀ ਦੇ ਘਰ ਵਿਸਫ਼ੋਟਕ ਕਾਰ ਮਾਮਲਾ : 25 ਮਾਰਚ ਤੱਕ NIA ਹਿਰਾਸਤ 'ਚ ਭੇਜੇ ਗਏ ਸਚਿਨ ਵਾਜੇ

ਇਸ ਤੋਂ ਪਹਿਲਾਂ, ਏ.ਟੀ.ਐੱਸ. ਨੇ ਕਿਹਾ ਕਿ ਉਸ ਨੇ ਹਿਰੇਨ ਦੇ ਕਤਲ ਦੇ ਮਾਮਲੇ ਦੇ ਸੰਬੰਧ 'ਚ ਦਮਨ ਤੋਂ ਇਕ ਕਾਰ ਜ਼ਬਤ ਕੀਤੀ ਹੈ। ਇਸ ਸੰਬੰਧ 'ਚ ਇਕ ਅਧਿਕਾਰੀ ਨੇ ਕਿਹਾ ਕਿ ਮਹਾਰਾਸ਼ਟਰ ਦੀ ਰਜਿਸਟਰੇਸ਼ਨ ਗਿਣਤੀ ਵਾਲੀ ਵਾਲਵੋ ਕਾਰ ਸੋਮਵਾਰ ਨੂੰ ਜ਼ਬਤ ਕੀਤੀ ਗਈ ਅਤੇ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਦਾ ਮਾਲਕ ਕੌਣ ਹੈ। ਦੱਸਣਯੋਗ ਹੈ ਕਿ ਮੁੰਬਈ 'ਚ ਉਦਯੋਗਪਤੀ ਮੁਕੇਸ ਅੰਬਾਨੀ ਦੇ ਘਰ ਦੇ ਬਾਹਰ ਇਕ ਐੱਸ.ਯੂ.ਵੀ. ਮਿਲਣ ਦੇ ਮਾਮਲੇ 'ਚ ਗ੍ਰਿਫ਼ਤਾਰ ਵਾਜੇ 25 ਮਾਰਚ ਤੱਕ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਹਿਰਾਸਤ 'ਚ ਹਨ। ਉਸ ਵਾਹਨ 'ਚ ਜਿਲੇਟਿਨ ਦੀਆਂ ਛੜਾਂ ਸਨ।

ਇਹ ਵੀ ਪੜ੍ਹੋ : ਵਿਸਫ਼ੋਟਕ ਕਾਰ ਮਾਮਲਾ : ਮੁੰਬਈ ਪੁਲਸ ਦੇ ਅਧਿਕਾਰੀ ਸਚਿਨ ਵਾਜੇ ਨੂੰ ਕੀਤਾ ਗਿਆ ਮੁਅੱਤਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News