ਮਹਾਰਾਸ਼ਟਰ 'ਚ 288 ਸੀਟਾਂ ਦੀ ਵੰਡ ਭਾਰਤ-ਪਾਕਿ ਦੀ ਵੰਡ ਨਾਲੋਂ ਵੀ ਭਿਆਨਕ ਹੈ : ਸ਼ਿਵ ਸੈਨਾ

Tuesday, Sep 24, 2019 - 12:27 PM (IST)

ਮਹਾਰਾਸ਼ਟਰ 'ਚ 288 ਸੀਟਾਂ ਦੀ ਵੰਡ ਭਾਰਤ-ਪਾਕਿ ਦੀ ਵੰਡ ਨਾਲੋਂ ਵੀ ਭਿਆਨਕ ਹੈ : ਸ਼ਿਵ ਸੈਨਾ

ਮੁੰਬਈ— ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ਸੀਟ ਵੰਡ ਨੂੰ ਲੈ ਕੇ ਹਾਲੇ ਵੀ ਸਥਿਤੀ ਸਾਫ਼ ਨਹੀਂ ਹੋਈ ਹੈ। ਅਜਿਹੇ 'ਚ ਸ਼ਿਵ ਸੈਨਾ ਵਲੋਂ ਅਜੀਬੋ-ਗਰੀਬ ਬਿਆਨ ਆਇਆ ਹੈ। ਸ਼ਿਵ ਸੈਨਾ ਬੁਲਾਰੇ ਸੰਜੇ ਰਾਊਤ ਨੇ ਕਿਹਾ,''ਇੰਨਾ ਵੱਡਾ ਮਹਾਰਾਸ਼ਟਰ, ਇਹ ਜੋ 288 ਸੀਟਾਂ ਦੀ ਵੰਡ ਹੈ, ਇਹ ਭਾਰਤ-ਪਾਕਿਸਤਾਨ ਦੀ ਵੰਡ ਤੋਂ ਵੀ ਭਿਆਨਕ ਹੈ। ਜੇਕਰ ਅਸੀਂ ਸਰਕਾਰ 'ਚ ਹੋਣ ਦੀ ਬਜਾਏ ਵਿਰੋਧ 'ਚ ਬੈਠੇ ਹੁੰਦੇ ਤਾਂ ਅੱਜ ਦੀ ਤਸਵੀਰ ਕੁਝ ਹੋਰ ਹੀ ਹੁੰਦੀ। ਸੀਟਾਂ ਨੂੰ ਲੈ ਕੇ ਜੋ ਕੁਝ ਵੀ ਫੈਸਲਾ ਹੋਵੇਗਾ, ਅਸੀਂ ਬਾਅਦ 'ਚ ਦੱਸਾਂਗੇ।''

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋ ਚੁਕਿਆ ਹੈ। ਰਾਜ 'ਚ 21 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 24 ਅਕਤੂਬਰ ਨੂੰ ਚੋਣਾਂ ਦੇ ਨਤੀਜੇ ਆਉਣਗੇ। ਚੋਣਾਂ ਨੂੰ ਲੈ ਕੇ ਪਾਰਟੀਆਂ 'ਚ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਜਾਰੀ ਹੈ। ਇਸ ਦਰਮਿਆਨ ਭਾਜਪਾ ਅਤੇ ਸਿਵ ਸੈਨਾ ਦਰਮਿਆਨ ਸੀਟ ਸ਼ੇਅਰਿੰਗ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਦੋਹਾਂ ਦਲਾਂ 'ਚ ਹਾਲੇ ਤੱਕ ਆਮ ਸਹਿਮਤੀ ਨਹੀਂ ਬਣ ਸਕੀ ਹੈ। ਇਕ ਨਿਊਜ਼ ਏਜੰਸੀ ਦੇ ਸੂਤਰਾਂ ਅਨੁਸਾਰ, ਭਾਜਪਾ ਅਤੇ ਸ਼ਿਵ ਸੈਨਾ 'ਚ ਗੱਲਬਾਤ 120-130 ਸੀਟਾਂ ਦਰਮਿਆਨ ਅਟਕੀ ਹੋਈ ਹੈ। ਸ਼ਿਵ ਸੈਨਾ ਨੂੰ ਘੱਟ ਸੀਟਾਂ ਮਨਜ਼ੂਰ ਨਹੀਂ ਹਨ। ਹਾਲਾਂਕਿ ਗਠਜੋੜ ਨੂੰ ਲੈ ਕੇ ਕੋਈ ਆਖਰੀ ਫੈਸਲਾ ਨਹੀਂ ਹੋਇਆ ਹੈ।


author

DIsha

Content Editor

Related News