ਮਹਾਰਾਸ਼ਟਰ ਚੋਣਾਂ : ਸ਼ਰਦ ਧੜੇ ਨੇ ਜਾਰੀ ਕੀਤੀ 45 ਉਮੀਦਵਾਰਾਂ ਦੀ ਸੂਚੀ, ਅਜੀਤ ਪਵਾਰ ਵਿਰੁੱਧ ਭਤੀਜੇ ਨੂੰ ਦਿੱਤੀ ਟਿਕਟ
Thursday, Oct 24, 2024 - 08:27 PM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼ਰਦ ਧੜੇ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਪਾਰਟੀ ਵੱਲੋਂ 45 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਐੱਨ.ਸੀ.ਪੀ. (ਐੱਸ.ਪੀ.) ਦੇ ਸੂਬਾ ਪ੍ਰਧਾਨ ਜਯੰਤ ਪਾਟਿਲ ਨੇ ਪਹਿਲੀ ਸੂਚੀ ਜਾਰੀ ਕੀਤੀ ਹੈ। ਸ਼ਰਦ ਧੜੇ ਨੇ ਜਯੰਤ ਪਾਟਿਲ ਨੂੰ ਇਸਲਾਮਪੁਰ ਵਿਧਾਨ ਸਭਾ ਸੀਟ ਤੋਂ, ਅਨਿਲ ਦੇਸ਼ਮੁਖ ਨੂੰ ਕਾਟੋਲ ਸੀਟ ਤੋਂ, ਰਾਜੇਸ਼ ਟੋਪੇ ਨੂੰ ਧਨਵਾਵੰਗੀ ਤੋਂ ਤਾਂ ਬਾਲਾਸਾਹਿਬ ਪਾਟਿਲ ਨੂੰ ਕਰਾਡ ਨੋਰਥ ਸੀਟ ਤੋਂ ਟਿਕਟ ਦਿੱਤੀ ਗਈ ਹੈ।
ਕਿਸ ਨੂੰ ਕਿੱਥੋਂ ਮਿਲੀ ਟਿਕਟ
ਐੱਨ.ਸੀ.ਪੀ. (ਐੱਸ.ਪੀ.) ਨੇ 45 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦੇ ਹੋਏ ਜਤਿੰਦਰ ਆਵਹਾਡ ਨੂੰ ਮੁੰਬਰਾ ਸੀਟ ਤੋਂ, ਕੋਰੇਗਾਓਂ ਤੋਂ ਸ਼ਸ਼ੀਕਾਂਤ ਸ਼ਿੰਦੇ, ਵਾਸਮਤ ਤੋਂ ਜੈਪ੍ਰਕਾਸ਼ ਦਾਂਡੇਗਾਓਂਕਰ, ਜਲਗਾਓਂ ਗ੍ਰਾਮੀਣ ਤੋਂ ਗੁਲਾਬਰਾਓ ਦੇਵਕਰ, ਇੰਦਰਾਪੁਰ-ਹਰਸ਼ਵਰਧਨ ਪਾਟਿਲ, ਰਾਹੁਰੀ ਸੀਟ ਤੋਂ ਪ੍ਰਾਜਕਤਾ ਤਨਪੁਰੇ, ਸ਼ਿਰੂਰ ਤੋਂ ਅਸ਼ੋਕ ਪਵਾਰ, ਸ਼ਿਰਾਲਾ ਸੀਟ ਤੋਂ ਮਾਨਸਿੰਘ ਨਾਇਕ, ਵਿਕਰਮਗੜ੍ਹ ਤੋਂ ਸੁਨੀਲ ਭੁਸਾਰਾ, ਕਰਜਗ ਜਾਮਕੇੜ ਤੋਂ ਰੋਹਿਤ ਪਵਾਰ, ਅਹੇਰੀ ਸੀਟ ਤੋਂ ਭਾਗਸ਼੍ਰੀ ਅਤਰਾਮ, ਬਾਨਾਪੁਰ ਤੋਂ ਰੁਕੁਕੁਮਾਰ ਊਰਫ ਬਬਲੂ ਚੌਧਰੀ, ਮੁਰਬਾਡ ਤੋਂ ਸੁਭਾਸ਼ ਪਵਾਰ, ਘਾਟਕੋਪਰ ਈਸਟ ਤੋਂ ਰਾਖੀ ਜਾਧਵ, ਅੰਬੇਗਾਓਂ ਤੋਂ ਦੇਵਦੱਤ ਨਿਕਮ, ਬਾਰਾਮਤੀ ਤੋਂ ਯੁਗੇਂਦਰ ਪਵਾਰ ਨੂੰ ਟਿਕਟ ਦਿੱਤੀ ਹੈ।
ਅਜੀਤ ਪਵਾਰ ਦਾ ਭਤੀਜਾ ਹੈ ਯੁਗੇਂਦਰ
ਦੱਸ ਦੇਈਏ ਕਿ ਸ਼ਰਦ ਪਵਾਰ ਨੇ ਬਾਰਾਮਤੀ ਵਿਧਾਨ ਸਭਾ ਸੀਟ 'ਤੇ ਅਜੀਤ ਪਵਾਰ ਦੇ ਖਿਲਾਫ ਯੁਗੇਂਦਰ ਪਵਾਰ ਨੂੰ ਮੈਦਾਨ 'ਚ ਉਤਾਰਿਆ ਹੈ। ਯੂਗੇਂਦਰ ਪਵਾਰ, ਸ਼ਰਦ ਪਵਾਰ ਦੇ ਪੋਤੇ ਅਤੇ ਅਜੀਤ ਪਵਾਰ ਦੇ ਭਰਾ ਸ਼੍ਰੀਨਿਵਾਸ ਪਵਾਰ ਦੇ ਪੁੱਤਰ ਹਨ।