ਮਹਾਰਾਸ਼ਟਰ ਦੇ ਇਸ ਪਿੰਡ ''ਚ ਪਹਿਲੀ ਵਾਰ ਪਹੁੰਚੀ ਬਿਜਲੀ, ਲੋਕਾਂ ਨੇ ਮਨਾਈ ਦੀਵਾਲੀ

07/24/2020 3:36:42 PM

ਅਕੋਲਾ- ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ 'ਚ ਇਕ ਆਦਿਵਾਸੀ ਪਿੰਡ ਨਵੀ ਤਲਾਈ ਦੇ ਵਾਸੀ ਖੁਸ਼ੀ ਨਾਲ ਝੂੰਮਣ ਲੱਗੇ, ਜਦੋਂ 2 ਦਿਨ ਪਹਿਲਾਂ ਉਨ੍ਹਾਂ ਦੇ ਘਰਾਂ 'ਚ ਪਹਿਲੀ ਵਾਰ ਬਿਜਲੀ ਆਈ। ਇਸ ਤੋਂ ਪਹਿਲਾਂ ਉਹ ਅਮਰਾਵਤੀ ਜ਼ਿਲ੍ਹੇ 'ਚ ਮੇਲਘਾਟ ਟਾਈਗਰ ਪ੍ਰਾਜੈਕਟ ਦੇ ਮੁੱਖ ਖੇਤਰ 'ਚ ਰਹਿੰਦੇ ਸਨ ਅਤੇ 2018 'ਚ ਉਨ੍ਹਾਂ ਨੂੰ ਟਰਾਂਸਫਰ ਕਰ ਕੇ ਨਵੀ ਤਲਾਈ 'ਚ ਵਸਾਇਆ ਗਿਆ ਸੀ। ਹਾਲਾਂਕਿ ਤਲਹਰਾ ਤਾਲੁਕਾ ਦੇ ਅਧੀਨ ਪਿੰਡ 'ਚ ਰਹਿਣ ਵਾਲੇ 540 ਲੋਕ ਮੁੜ ਵਸੇਬੇ ਦੇ ਸਮੇਂ ਤੋਂ ਹੀ ਬਿਜਲੀ ਤੋਂ ਵਾਂਝੇ ਸਨ। ਵਾਸੀਆਂ ਨੇ ਆਪਣੇ ਮੋਬਾਇਲ ਫੋਨ ਚਾਰਜ ਕਰਨ ਲਈ ਵੀ ਗੁਆਂਢੀ ਪਿੰਡ ਦੇ ਲੋਕਾਂ 'ਤੇ ਨਿਰਭਰ ਰਹਿਣਾ ਪੈਂਦਾ ਸੀ। ਉਨ੍ਹਾਂ ਦੇ ਘਰਾਂ ਦਾ ਹਨ੍ਹੇਰਾ 22 ਜੁਲਾਈ ਨੂੰ ਖਤਮ ਹੋਇਆ, ਜਦੋਂ ਨਵੀ ਤਲਾਈ 'ਚ ਪਹਿਲੀ ਵਾਰ ਬਿਜਲੀ ਪਹੁੰਚੀ।

ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ ਲਿਮਟਿਡ (ਐੱਮ.ਐੱਸ.ਈ.ਡੀ.ਸੀ.ਐੱਲ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਪਿੰਡ ਤੱਕ ਬਿਜਲੀ ਪਹੁੰਚ ਚੁਕੀ ਹੈ। ਇਹ ਐੱਮ.ਐੱਸ.ਈ.ਡੀ.ਸੀ.ਐੱਲ ਦੀ ਜ਼ਿੰਮੇਵਾਰੀ ਹੈ।'' ਨਵੀ ਤਲਾਈ ਪਿੰਡ ਦੇ ਵਾਸੀਆਂ ਲਈ ਇਹ ਮੌਕਾ ਸਮੇਂ ਤੋਂ ਪਹਿਲਾਂ ਆਈ ਦੀਵਾਲੀ ਦੀ ਤਰ੍ਹਾਂ ਸੀ। ਉਨ੍ਹਾਂ ਦਾ ਇਸ ਦਾ ਸਵਾਗਤ ਦੀਵੇ ਜਗਾ ਕੇ ਅਤੇ ਬੱਚਿਆਂ ਨੇ ਕੇਕ ਕੱਟ ਕੇ ਕੀਤਾ। ਪਿੰਡ 'ਚ ਬਿਜਲੀ ਪਹੁੰਚਾਉਣ ਲਈ ਜ਼ਮੀਨੀ ਕੰਮ ਸਮਾਜਿਕ ਵਰਕਰ ਗੋਪਾਲ ਕੋਲਹੇ ਅਤੇ ਵਿਧਾਨ ਪ੍ਰੀਸ਼ਦ ਮੈਂਬਰ ਅਮੋਲ ਮਿਤਕਾਰੀ ਨੇ ਕੀਤਾ। ਮਿਤਕਾਰੀ ਵਲੋਂ ਪਿੰਡ ਨੂੰ ਗੋਦ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਨਵੀ ਤਲਾਈ ਹੁਣ ਸੂਬੇ 'ਚ ਵਿਕਾਸ ਦੇ ਇਕ ਉਦਾਹਰਣ ਦੇ ਤੌਰ 'ਤੇ ਉੱਭਰੇਗਾ।


DIsha

Content Editor

Related News