ਮਹਾਰਾਸ਼ਟਰ ਦੇ ਔਰੰਗਾਬਾਦ ''ਚ 5 ਕੁੜੀਆਂ ਦੀ ਤਾਲਾਬ ''ਚ ਡੁੱਬਣ ਨਾਲ ਮੌਤ

Wednesday, Jun 24, 2020 - 11:24 AM (IST)

ਮਹਾਰਾਸ਼ਟਰ ਦੇ ਔਰੰਗਾਬਾਦ ''ਚ 5 ਕੁੜੀਆਂ ਦੀ ਤਾਲਾਬ ''ਚ ਡੁੱਬਣ ਨਾਲ ਮੌਤ

ਔਰੰਗਾਬਾਦ- ਮਹਾਰਾਸ਼ਟਰ 'ਚ ਔਰੰਗਾਬਾਦ ਦੇ ਤਿਮਗਾਂਵਵਾੜੀ ਪਿੰਡ 'ਚ 5 ਨਾਬਾਲਗ ਕੁੜੀਆਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ 6 ਨਾਬਾਲਗ ਕੁੜੀਆਂ ਤਾਲਾਬ 'ਤੇ ਕੱਪੜੇ ਧੋਣ ਗਈਆਂ ਸਨ। ਜਿਸ 'ਚੋਂ 5 ਕੁੜੀਆਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ ਹੋ ਗਈ। ਸਾਰਿਆਂ ਦੀ ਉਮਰ 5 ਤੋਂ 7 ਸਾਲ ਦੱਸੀ ਗਈ ਹੈ। ਘਟਨਾ 'ਚ ਜਿਉਂਦੀ ਬਚੀ ਨਾਜ਼ਿਮਾ ਆਸਿਫ਼ ਪਠਾਨ ਨੇ ਪਿੰਡ ਵਾਸੀਆਂ ਨੂੰ ਮਦਦ ਲਈ ਬੁਲਾਇਆ ਅਤੇ ਇਸ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ।

ਸੂਤਰਾਂ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੇ ਹਸਨਾਬਾਦ ਦੇ ਪੁਲਸ ਦਲ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ਾਂ ਨੂੰ ਤਾਬਾਲ 'ਚੋਂ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ ਅਸ਼ੁਬੀ ਲਤੀਫ ਪਠਾਨ (6), ਨਵਾਬੀ ਨਵਾਜ਼ ਪਠਾਨ (6), ਅਲਫੀਦਾਬੀ ਗੌਸ਼ਨ ਪਠਾਨ (7), ਸਾਨਿਬੀ ਅਸਲਮ ਪਠਾਨ (6) ਅਤੇ ਸ਼ਬੁਬੀ ਅਸਲਮ ਪਠਾਨ (5) ਦੇ ਰੂਪ 'ਚ ਹੋਈ ਹੈ। ਸਾਰੀਆਂ ਇਕ ਹੀ ਪਿੰਡ ਦੀ ਰਹਿਣ ਵਾਲੀਆਂ ਸਨ।


author

DIsha

Content Editor

Related News