ਮਹਾਰਾਸ਼ਟਰ: 24 ਘੰਟਿਆਂ ਦੌਰਾਨ 114 ਪੁਲਸ ਕਾਮੇ ਕੋਰੋਨਾ ਪਾਜ਼ੇਟਿਵ, ਹੁਣ ਤੱਕ 26 ਮੌਤਾਂ

05/30/2020 12:45:37 PM

ਮੁੰਬਈ-ਕੋਰੋਨਾ ਮਹਾਮਾਰੀ ਦਾ ਕਹਿਰ ਮਹਾਰਾਸ਼ਟਰ 'ਚ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ 24 ਘੰਟਿਆਂ ਦੌਰਾਨ 114 ਪੁਲਸ ਕਾਮੇ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਜਦਕਿ ਇਕ ਪੁਲਸ ਕਾਮੇ ਦੀ ਮੌਤ ਵੀ ਹੋ ਗਈ ਹੈ। ਇਸ ਦੇ ਨਾਲ ਹੁਣ ਤੱਕ ਸੂਬੇ 'ਚ ਕੋਰੋਨਾ ਪੀੜਤ ਪੁਲਸ ਕਾਮਿਆਂ ਦੀ ਗਿਣਤੀ ਵੱਧ ਕੇ 2325 ਤੱਕ ਪਹੁੰਚ ਗਈ ਹੈ। ਇਸ ਦੇ ਨਾ ਹੀ ਹੁਣ ਤੱਕ 26 ਪੁਲਸ ਕਾਮਿਆਂ ਦੀ ਮੌਤ ਹੋ ਚੁੱਕੀ ਹੈ।

PunjabKesari

ਮਹਾਰਾਸ਼ਟਰ ਪੁਲਸ ਮੁਤਾਬਕ ਕੋਰੋਨਾਵਾਇਰਸ ਨਾਲ ਜਾਨ ਗੁਆਉਣ ਵਾਲੇ ਪੁਲਸ ਕਾਮਿਆਂ 'ਚ 16 ਮੁੰਬਈ ਤੋਂ, 3 ਹੋਰ ਨਾਸਿਕ ਪਿੰਡ ਤੋਂ, ਪੁਣੇ ਤੋਂ 2, ਸੋਲਾਪੁਰ ਸ਼ਹਿਰ ਅਤੇ ਸੋਲਾਪੁਰ ਪਿੰਡ, ਠਾਣੇ ਅਤੇ ਮੁੰਬਈ ਏ.ਟੀ.ਐੱਸ. ਤੋਂ 1-1 ਹਨ। ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਕੋਰੋਨਾ ਰੋਗੀਆਂ 'ਚ 249 ਪੁਲਸ ਅਧਿਕਾਰੀ ਜਦਕਿ 1962 ਕਾਂਸਟੇਬਲਰੀ ਰੈਂਕ ਦੇ ਕਾਮੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਇਨ੍ਹਾਂ ਸਾਰਿਆਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਇਕ ਦਿਨ ਪਹਿਲਾਂ ਵੀ 116 ਪੁਲਸ ਕਾਮੇ ਕੋਰੋਨਾ ਪਾਜ਼ੇਟਿਵ ਮਿਲੇ ਹਨ।

ਦੱਸਣਯੋਗ ਹੈ ਕਿ ਮਹਾਰਾਸ਼ਟਰ ਇਸ ਮਹਾਮਾਰੀ ਨਾਲ ਪਿਛਲੇ 24 ਘੰਟਿਆਂ ਵਿਚ 2682 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 116 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਸੂਬੇ 'ਚ ਪੀੜਤ ਲੋਕਾਂ ਦੀ ਕੁੱਲ ਗਿਣਤੀ 62,228 ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2098 ਹੋ ਗਈ ਹੈ। ਇਸ ਦੌਰਾਨ ਸੂਬੇ ਵਿਚ ਰਿਕਾਰਡ 8381 ਲੋਕ ਠੀਕ ਵੀ ਹੋ ਚੁੱਕੇ ਹਨ, ਜਿਸ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ 26,997 ਹੋ ਗਈ ਹੈ।

 ਇਹ ਵੀ ਪੜ੍ਹੋ-- ਕੋਰੋਨਾ ਮਰੀਜ਼ਾਂ ਦੀ ਗਿਣਤੀ 1.73 ਲੱਖ ਤੋਂ ਪਾਰ, 82,370 ਲੋਕਾਂ ਨੇ ਵਾਇਰਸ ਨੂੰ ਦਿੱਤੀ ਮਾਤ


Iqbalkaur

Content Editor

Related News