ਮਹਾਰਾਸ਼ਟਰ ''ਚ ਕਿਸਾਨਾਂ ਨੇ ਵਾਪਸ ਲਿਆ ਮੁੰਬਈ ਕੂਚ, ਸਰਕਾਰ ਨੇ ਮੰਨੀਆਂ ਮੰਗਾਂ

Sunday, Mar 19, 2023 - 12:04 PM (IST)

ਮਹਾਰਾਸ਼ਟਰ ''ਚ ਕਿਸਾਨਾਂ ਨੇ ਵਾਪਸ ਲਿਆ ਮੁੰਬਈ ਕੂਚ, ਸਰਕਾਰ ਨੇ ਮੰਨੀਆਂ ਮੰਗਾਂ

ਮੁੰਬਈ (ਭਾਸ਼ਾ)- ਮਹਾਰਾਸ਼ਟਰ ’ਚ ਪੈਦਲ ਹੀ ਮੁੰਬਈ ਵੱਲ ਵਧ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਆਦਿਵਾਸੀਆਂ ਨੇ ਮੁੰਬਈ ਕੂਚ ਵਾਪਸ ਲੈ ਲਿਆ ਹੈ। ਮਾਕਰਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਵਿਧਾਇਕ ਵਿਨੋਦ ਨਿਕੋਲੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ’ਤੇ ਸੂਬੇ ਦੇ ਵਿਧਾਇਕਾਂ ਵੱਲੋਂ ਵਿਚਾਰ ਕੀਤਾ ਗਿਆ ਅਤੇ ਜ਼ਮੀਨੀ ਪੱਧਰ ਦੇ ਅਧਿਕਾਰੀਆਂ ਨੂੰ ਸਰਕਾਰੀ ਹੁਕਮਾਂ ਨੂੰ ਲਾਗੂ ਕਰਨ ਦਾ ਹੁਕਮ ਮਿਲ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਆਪਣੀ ਪੈਦਲ ਯਾਤਰਾ ਵਾਪਸ ਲੈ ਰਹੇ ਹਾਂ। 

ਇਹ ਵੀ ਪੜ੍ਹੋ-  ਕਿਸਾਨਾਂ ਦੀ ਪੈਦਲ ਯਾਤਰਾ 'ਚ ਸ਼ਾਮਲ 58 ਸਾਲਾ ਵਿਅਕਤੀ ਦੀ ਮੌਤ, ਮਾਮਲਾ ਦਰਜ

ਕਿਸਾਨਾਂ ਨਾਲ ਗੱਲਬਾਤ ਤੋਂ ਬਾਅਦ ਬਣੀ ਗੱਲ

ਨਿਕੋਲੇ ਨੇ ਕਿਹਾ ਕਿ ਸਾਡੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਕਿਸਾਨਾਂ ਦੀ ਸਾਰੀਆਂ ਮੰਗਾਂ 'ਤੇ ਵਿਧਾਨ ਮੰਡਲ 'ਚ ਵਿਚਾਰ ਕੀਤਾ ਗਿਆ ਅਤੇ ਜ਼ਿਲ੍ਹਾ ਅਧਿਕਾਰੀਆਂ ਤੇ ਤਹਿਸੀਲਦਾਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਸਾਡੇ ਕੋਲ ਆਪਣੇ ਵਰਕਰਾਂ ਨੂੰ ਕਾਲ ਆ ਰਹੇ ਹਨ ਕਿ ਕੰਮ ਸ਼ੁਰੂ ਹੋ ਗਿਆ ਹੈ। ਇਸ ਲਈ ਅਸੀਂ ਪੈਦਲ ਮਾਰਚ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ-  ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸੌਗਾਤ, ਉਪ ਰਾਜਪਾਲ ਵਲੋਂ 'ਦੁਰਗਾ ਭਵਨ' ਦਾ ਉਦਘਾਟਨ 

ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਸ਼ੁਰੂ ਕੀਤੀ ਸੀ ਪੈਦਲ ਯਾਤਰਾ

ਦੱਸ ਦੇਈਏ ਕਿ ਨਾਸਿਕ ਜ਼ਿਲ੍ਹੇ ਦੇ ਡਿੰਡੋਰੀ ਤੋਂ ਹਜ਼ਾਰਾਂ ਕਿਸਾਨਾਂ ਅਤੇ ਆਦਿਵਾਸੀਆਂ ਨੇ ਆਪਣੀਆਂ ਮੰਗਾਂ ਦੇ ਸਮਰਥਨ ’ਚ ਬੀਤੇ ਐਤਵਾਰ ਨੂੰ ਆਪਣੀ ਪੈਦਲ ਯਾਤਰਾ ਸ਼ੁਰੂ ਕੀਤੀ ਸੀ। ਉਨ੍ਹਾਂ ਦੀਆਂ ਮੰਗਾਂ ’ਚ ਪਿਆਜ਼ ਕਾਸ਼ਤਕਾਰਾਂ ਨੂੰ 600 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਰਾਹਤ, ਕਿਸਾਨਾਂ ਨੂੰ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਅਤੇ ਖੇਤੀਬਾੜੀ ਕਰਜ਼ੇ ਦੀ ਮੁਆਫੀ ਸ਼ਾਮਲ ਹਨ।

ਇਹ ਵੀ ਪੜ੍ਹੋ- 1 ਅਪ੍ਰੈਲ ਤੋਂ ਪਹਿਲਾਂ ਨਾ ਸ਼ੁਰੂ ਕੀਤਾ ਜਾਵੇ ਨਵਾਂ ਵਿੱਦਿਅਕ ਸੈਸ਼ਨ, CBSE ਨੇ ਸਕੂਲਾਂ ਨੂੰ ਦਿੱਤੀ ਚਿਤਾਵਨੀ

ਪੈਦਲ ਯਾਤਰਾ ’ਚ ਸ਼ਾਮਲ ਇਕ ਵਿਅਕਤੀ ਦੀ ਮੌਤ

ਇਸ ਤੋਂ ਪਹਿਲਾਂ ਪੈਦਲ ਯਾਤਰਾ ’ਚ ਸ਼ਾਮਲ 58 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਨਾਸਿਕ ’ਚ ਡਿੰਡੋਰੀ ਦੇ ਕੋਲ ਇਕ ਪਿੰਡ ਦੇ ਨਿਵਾਸੀ ਪੁੰਡਲਿਕ ਅੰਬੋ ਜਾਧਵ ਨੂੰ ਘਬਰਾਹਟ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
 


author

Tanu

Content Editor

Related News