ਸ਼ਖ਼ਸ ਨੇ ਸ਼ਮਸ਼ਾਨਘਾਟ ’ਚ ਮਨਾਇਆ ਆਪਣਾ ਜਨਮ ਦਿਨ, ਵਜ੍ਹਾ ਹੈ ਖ਼ਾਸ
Thursday, Nov 24, 2022 - 11:37 AM (IST)

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਲਿਆਣ ਕਸਬੇ ਦੇ ਇਕ ਵਾਸੀ ਨੇ ਸਮਾਜ ’ਚ ਫੈਲੇ ਅੰਧਵਿਸ਼ਵਾਸ ਖ਼ਿਲਾਫ਼ ਸੰਦੇਸ਼ ਦੇਣ ਲਈ ਸ਼ਮਸ਼ਾਨਘਾਟ ’ਚ ਆਪਣਾ ਜਨਮ ਦਿਨ ਮਨਾਇਆ। ਗੌਤਮ ਰਤਨ ਮੌਰੇ 19 ਨਵੰਬਰ ਨੂੰ 54 ਸਾਲ ਦੇ ਹੋਏ ਅਤੇ ਉਨ੍ਹਾਂ ਨੇ ਆਪਣਾ ਜਨਮ ਦਿਨ ਮਨਾਉਣ ਲਈ ਸ਼ਨੀਵਾਰ ਰਾਤ ਨੂੰ ਮਹਾਣੇ ਸ਼ਮਸ਼ਾਨਘਾਟ ’ਚ ਇਕ ਜਸ਼ਨ ਦਾ ਆਯੋਜਨ ਕੀਤਾ, ਜਿਸ ’ਚ ਮਹਿਮਾਨਾਂ ਨੂੰ ਬਰਿਆਨੀ ਅਤੇ ਕੇਕ ਪਰੋਸਿਆ ਗਿਆ।
ਸੋਸ਼ਲ ਮੀਡੀਆ ’ਤੇ ਇਸ ਪਾਰਟੀ ਦਾ ਇਕ ਵੀਡੀਓ ਬੁੱਧਵਾਰ ਨੂੰ ਸਾਹਮਣੇ ਆਇਆ, ਜਿਸ ’ਚ ਲੋਕ ਜਨਮ ਦਿਨ ਦਾ ਜਸ਼ਨ ਮਨਾਉਂਦੇ ਹੋਏ ਦਿੱਸ ਰਹੇ ਹਨ। ਰਤਨ ਮੋਰੇ ਨੇ ਇਸ ਮੌਕੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿ ਉਨ੍ਹਾਂ ਨੂੰ ਅਜਿਹਾ ਕਰਨ ਲਈ ਮੰਨੀ-ਪ੍ਰਮੰਨੀ ਸਮਾਜਿਕ ਵਰਕਰ ਮਰਹੂਮ ਸਿੰਧੂਤਾਈ ਸਪਕਾਲ ਅਤੇ ਮਰਹੂਮ ਨਰਿੰਦਰ ਦਾਭੋਲਕਰ ਤੋਂ ਪ੍ਰੇਰਨਾ ਮਿਲੀ, ਜਿਨ੍ਹਾਂ ਨੇ ਕਾਲੇ ਜਾਦੂ ਅਤੇ ਅੰਧਵਿਸ਼ਵਾਸ ਖ਼ਿਲਾਫ਼ ਮੁਹਿੰਮ ਚਲਾਈ ਸੀ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਇਹ ਸੰਦੇਸ਼ ਵੀ ਦੇਣਾ ਚਾਹੁੰਦੇ ਹਨ ਕਿ ਭੂਤ-ਪ੍ਰੇਤ ਕੁਝ ਨਹੀਂ ਹੁੰਦੇ। ਮੋਰੇ ਨੇ ਦੱਸਿਆ ਕਿ ਉਨ੍ਹਾਂ ਦੇ ਜਨਮ ਦਿਨ ਦੀ ਪਾਰਟੀ ’ਚ 40 ਔਰਤਾਂ ਅਤੇ ਬੱਚਿਆਂ ਸਮੇਤ 100 ਤੋਂ ਵੱਧ ਮਹਿਮਾਨਾਂ ਨੇ ਸ਼ਿਰਕਤ ਕੀਤੀ।