CM ਫੜਨਵੀਸ ਨੇ ਰਚਿਆ ਇਤਿਹਾਸ ! ਬਣੇ ਮਹਾਰਾਸ਼ਟਰ ਦੇ ਤੀਜੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਮੁੱਖ ਮੰਤਰੀ
Monday, Jul 13, 2026 - 04:59 PM (IST)
ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਭ ਤੋਂ ਵੱਧ ਸਮੇਂ ਤੱਕ ਰਾਜ ਦੀ ਅਗਵਾਈ ਕਰਨ ਵਾਲੇ ਨੇਤਾਵਾਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਫੜਨਵੀਸ ਨੇ 12 ਜੁਲਾਈ 2026 ਤੱਕ ਮੁੱਖ ਮੰਤਰੀ ਦੀ ਕੁਰਸੀ 'ਤੇ 2,430 ਦਿਨ ਪੂਰੇ ਕਰ ਲਏ ਹਨ। ਉਨ੍ਹਾਂ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸ਼ਰਦ ਪਵਾਰ (2,412 ਦਿਨ) ਨੂੰ ਪਿੱਛੇ ਛੱਡ ਕੇ ਇਹ ਸਥਾਨ ਹਾਸਲ ਕੀਤਾ ਹੈ। ਫੜਨਵੀਸ ਤੀਜੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਹਨ। ਸਭ ਤੋਂ ਜ਼ਿਆਦਾ ਦਿਨ ਇਸ ਅਹੁਦੇ 'ਤੇ ਬਣੇ ਰਹਿਣ ਵਾਲਿਆਂ 'ਚ ਵਸੰਤਰਾਵ ਨਾਇਕ (4,096 ਦਿਨ) ਅਤੇ ਵਿਲਾਸਰਾਵ ਦੇਸ਼ਮੁਖ (2,686 ਦਿਨ) ਉਨ੍ਹਾਂ ਤੋਂ ਅੱਗੇ ਹਨ।
ਸਾਲ 2014 ਤੋਂ 2019 ਤੱਕ ਆਪਣੇ ਪਹਿਲੇ ਕਾਰਜਕਾਲ ਦੌਰਾਨ, ਸ਼੍ਰੀ ਫੜਨਵੀਸ ਮਹਾਰਾਸ਼ਟਰ 'ਚ ਵਸੰਤਰਾਵ ਨਾਈਕ ਤੋਂ ਬਾਅਦ ਪੂਰੇ 5 ਸਾਲ ਦਾ ਬਿਨਾਂ ਰੁਕਾਵਟ ਵਾਲਾ ਕਾਰਜਕਾਲ ਪੂਰਾ ਕਰਨ ਵਾਲੇ ਪਹਿਲੇ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ 2019 'ਚ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਦੂਜਾ ਕਾਰਜਕਾਲ ਰਾਜ ਦੇ ਰਾਜਨੀਤਕ ਇਤਿਹਾਸ ਦੀ ਇਕ ਅਨੋਖੀ ਘਟਨਾ ਬਣ ਗਿਆ। ਇਹ ਸਰਕਾਰ ਸਿਰਫ਼ 80 ਘੰਟੇ ਤੱਕ ਚੱਲੀ, ਜੋ ਸੂਬੇ ਦੇ ਕਿਸੇ ਵੀ ਮੁੱਖ ਮੰਤਰੀ ਦਾ ਸਭ ਤੋਂ ਛੋਟਾ ਕਾਰਜਕਾਲ ਸੀ। ਸ਼੍ਰੀ ਫੜਨਵੀਸ ਦਸੰਬਰ 2024 'ਚ ਤੀਜੀ ਵਾਰ ਮੁੱਖ ਮੰਤਰੀ ਬਣੇ ਅਤੇ 12 ਜੁਲਾਈ 2026 ਤੱਕ ਉਹ ਇਸ ਅਹੁਦੇ 'ਤੇ 585 ਦਿਨ ਪੂਰੇ ਕਰ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
