ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਨ ਵਾਲੇ CM ਨੂੰ ਲੋਕ ਨਹੀਂ ਕਰਨਗੇ ਮੁਆਫ਼: ਹਰਸਿਮਰਤ ਕੌਰ ਬਾਦਲ

Sunday, Jul 05, 2026 - 11:49 PM (IST)

ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਨ ਵਾਲੇ CM ਨੂੰ ਲੋਕ ਨਹੀਂ ਕਰਨਗੇ ਮੁਆਫ਼: ਹਰਸਿਮਰਤ ਕੌਰ ਬਾਦਲ

ਬੁਢਲਾਡਾ (ਬਾਂਸਲ) : ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਹਰਮੇਲ ਸਿੰਘ ਕਲੀਪੁਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿਰੋਧੀ, ਗੁਰੂਧੋਖੀ ਕਰਾਰ ਦਿੱਤਾ ਗਿਆ ਹੈ ਅਤੇ ਪੰਜਾਬ ਦਾ ਮੁੱਖ ਮੰਤਰੀ ਅਕਾਲ ਤਖਤ ਸਾਹਿਬ ਨੂੰ ਝੂਠਾ ਦਿਖਾ ਕੇ ਆਪਣੇ ਆਪ ਨੂੰ ਸੱਚਾ ਦਰਸਾ ਰਿਹਾ ਹੈ, ਜਿਸ ਤੋਂ ਲੋਕ ਭਲੀਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਅੱਜ ਵਿਧਾਨ ਸਭਾ ਚੋਣਾਂ ਨੂੰ ਨਜ਼ਦੀਕ ਦੇਖਦਿਆਂ ਬੀਬੀਆਂ, ਮਾਤਾਵਾਂ, ਭੈਣਾਂ ਦੇ ਖਾਤਿਆਂ ਚ 60,000 ਰੁਪਏ ਦੇਣ ਦੀ ਬਜਾਏ 3,000 ਰੁਪਏ ਪਾ ਕੇ ਆਪਣੀ ਵਾਹ-ਵਾਹੀ ਲੁੱਟ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵਿਛ ਗਈਆਂ ਲਾਸ਼ਾਂ, ਤਿੰਨ ਲੋਕਾਂ ਦੀ ਥਾਈਂ ਮੌਤ

ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਬਹੁਮਤ ਦਿੱਤਾ ਸੀ ਅਤੇ ਸੋਚਿਆ ਸੀ ਪੰਜਾਬ ਇੱਕ ਰੰਗਲਾ ਸੂਬਾ ਹੋਵੇਗਾ, ਪ੍ਰੰਤੂ ਇਸਦੇ ਉਲਟ ਅੱਜ ਮਾਵਾਂ ਦੇ ਪੁੱਤਰ ਨਸ਼ੇ 'ਚ ਮਰ ਰਹੇ ਹਨ। ਅਜਿਹਾ ਕਾਨੂੰਨ ਬਣਾ ਦਿੱਤਾ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਛੇੜਛਾੜ ਜਾਂ ਬੇਅਦਬੀ ਹੁੰਦੀ ਹੈ, ਤੋਂ ਲੋਕ ਡਰਦੇ ਹੋਏ ਗੁਟਕਾ ਸਾਹਿਬ ਨੂੰ ਗੁਰਦੁਆਰਾ ਸਾਹਿਬ 'ਚ ਜਮ੍ਹਾ ਕਰਵਾ ਰਹੇ ਹਨ। ਲੋਕਾਂ ਨੂੰ ਬਾਣੀ ਨਾਲੋਂ ਦੂਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਅੱਜ ਧਰਮ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਡਾ. ਨਿਸ਼ਾਨ ਸਿੰਘ, ਅਮਰਜੀਤ ਸਿੰਘ ਕੁਲਾਣਾ, ਜੋਗਾ ਸਿੰਘ ਬੋਹਾ ਅਤੇ ਹੋਰ ਵਰਕਰ ਵੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News