ਮਹਾਰਾਸ਼ਟਰ ਦੀ ਡਿਪਟੀ CM ਸੁਨੇਤਰਾ ਪਵਾਰ ਨੇ ਅਹੁਦਾ ਸੰਭਾਲਿਆ
Tuesday, Feb 10, 2026 - 12:18 PM (IST)
ਮੁੰਬਈ- ਮਹਾਰਾਸ਼ਟਰ ਦੀ ਉੱਪ ਮੁੱਖ ਮੰਤਰੀ ਸੁਨੇਤਰਾ ਪਵਾਰ ਨੇ ਆਪਣੇ ਪਤੀ ਅਤੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੇ ਦਿਹਾਂਤ ਦੇ 13 ਦਿਨਾਂ ਬਾਅਦ ਮੰਗਲਵਾਰ ਨੂੰ ਰਾਜ ਸਕੱਤਰੇਤ ਮੰਤਰਾਲਾ 'ਚ ਆਪਣਾ ਅਹੁਦਾ ਸੰਭਾਲਿਆ। ਉੱਪ ਮੁੱਖ ਮੰਤਰੀ ਦਫ਼ਤਰ 'ਚ ਆਪਣੀ ਸੀਟ ਸੰਭਾਲਦੇ ਸਮੇਂ ਉਨ੍ਹਾਂ ਨਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਸੀਨੀਅਰ ਨੇਤਾਵਾਂ ਪ੍ਰਫੁੱਲ ਪਟੇਲ, ਸੁਨੀਲ ਤਟਕਰੇ, ਛਗਨ ਭੁਜਬਲ ਅਤੇ ਧਨੰਜਯ ਮੁੰਡੇ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਪਾਰਥ ਪਵਾਰ ਵੀ ਮੌਜੂਦ ਸਨ। ਇਹ ਪਲ ਸੂਬਾ ਲੀਡਰਸ਼ਿਪ ਲਈ ਇਕ ਪਰਿਵਰਤਨ ਵਾਲਾ ਸੀ।
ਸੁਨੇਤਰਾ ਪਵਾਰ ਮੰਗਲਵਾਰ ਨੂੰ ਹੋਣ ਵਾਲੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਵੇਗੀ। ਇਹ ਅਜੀਤ ਪਵਾਰ ਦੇ ਦਿਹਾਂਤ ਮਗਰੋਂ ਕੈਬਨਿਟ ਦੀ ਪਹਿਲੀ ਬੈਠਕ ਹੈ। ਉਹ 23 ਫਰਵਰੀ ਨੂੰ ਹੋਣ ਵਾਲੇ ਬਜਟ ਸੈਸ਼ਨ ਲਈ ਕਾਰਜ ਮੰਤਰਨਾ ਕਮੇਟੀ ਦੀ ਬੈਠਕ 'ਚ ਹੀ ਹਿੱਸਾ ਲਵੇਗੀ। ਰਾਕਾਂਪਾ ਨੇਤਾ ਅਜੀਤ ਪਵਾਰ ਦਾ 28 ਜਨਵਰੀ ਨੂੰ ਪੁਣੇ ਜ਼ਿਲ੍ਹੇ ਦੇ ਬਾਰਾਮਤੀ 'ਚ ਇਕ ਜਹਾਜ਼ ਹਾਦਸੇ 'ਚ ਦਿਹਾਂਤ ਹੋ ਗਿਆ ਸੀ। ਸੁਨੇਤਰਾ ਪਵਾਰ ਨੇ 31 ਜਨਵਰੀ ਨੂੰ ਰਾਜ ਦੀ ਪਹਿਲੀ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਆਬਕਾਰੀ, ਖੇਡ, ਘੱਟ ਗਿਣਤੀ ਕਲਿਆਣ ਅਤੇ ਔਕਾਫ਼ ਵਿਭਾਗਾਂ ਦਾ ਚਾਰਜ ਦਿੱਤਾ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਬੀਡ ਅਤੇ ਪੁਣੇ ਦਾ ਸਰਪ੍ਰਸਤ ਮੰਤਰੀ ਵੀ ਨਿਯੁਕਤ ਕੀਤਾ ਗਿਆ ਹੈ। ਉਹ ਮੰਗਲਵਾਰ ਤੜਕੇ ਪੁਣੇ ਤੋਂ ਮੁੰਬਈ ਪਹੁੰਚੀ ਅਤੇ ਦਾਦਰ ਖੇਤਰ ਦੇ ਚੈਤਯਭੂਮੀ ਸਥਿਤ ਸਿੱਧੀਵਿਨਾਇਕ ਮੰਦਰ ਅਤੇ ਬੀਆਰ ਅੰਬੇਡਕਰ ਸਮਾਰਕ 'ਤੇ ਪ੍ਰਾਰਥਨਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
