ਕਾਸ਼ੀ ਵਿਸ਼ਵਨਾਥ ਦੇ ਦਰਬਾਰ ''ਚ ਨਤਮਸਤਕ ਹੋਏ CM ਯੋਗੀ ਤੇ ਨਿਤਿਨ ਨਬੀਨ, ਕੀਤੀ ਪੂਜਾ-ਅਰਚਨਾ

Tuesday, Apr 28, 2026 - 05:34 PM (IST)

ਕਾਸ਼ੀ ਵਿਸ਼ਵਨਾਥ ਦੇ ਦਰਬਾਰ ''ਚ ਨਤਮਸਤਕ ਹੋਏ CM ਯੋਗੀ ਤੇ ਨਿਤਿਨ ਨਬੀਨ, ਕੀਤੀ ਪੂਜਾ-ਅਰਚਨਾ

ਵਾਰਾਣਸੀ- ਸ਼ਿਵ ਨਗਰੀ ਕਾਸ਼ੀ ਵਿੱਚ ਅੱਜ ਭਗਤੀ ਅਤੇ ਰਾਜਨੀਤੀ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ, ਜਿੱਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਭਾਜਪਾ ਆਗੂ ਨਿਤਿਨ ਨਬੀਨ ਨੇ ਬਾਬਾ ਦੇ ਦਰਬਾਰ ਵਿੱਚ ਮੱਥਾ ਟੇਕਿਆ। ਦੋਵਾਂ ਆਗੂਆਂ ਨੇ ਪ੍ਰਸਿੱਧ ਕਾਸ਼ੀ ਵਿਸ਼ਵਨਾਥ ਮੰਦਿਰ ਵਿੱਚ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਅਤੇ ਦੇਸ਼ ਤੇ ਪ੍ਰਦੇਸ਼ ਵਾਸੀਆਂ ਦੀ ਸੁਖ-ਸਮ੍ਰਿਧੀ ਲਈ ਪ੍ਰਾਰਥਨਾ ਕੀਤੀ।

ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਭਗਵਾਨ ਭੋਲੇਨਾਥ ਸਾਰੇ ਭਗਤਾਂ ਅਤੇ ਪ੍ਰਦੇਸ਼ ਵਾਸੀਆਂ ਦਾ ਕਲਿਆਣ ਕਰਨ। ਉਨ੍ਹਾਂ ਕਾਸ਼ੀ ਦੀ ਆਧਿਆਤਮਿਕ ਵਿਰਾਸਤ ਦੀ ਸ਼ਲਾਘਾ ਕਰਦਿਆਂ ਇਸ ਨੂੰ ਪੂਰੇ ਦੇਸ਼ ਦੀ ਪਛਾਣ ਦੱਸਿਆ।

ਮੰਦਿਰ ਪਰਿਸਰ ਵਿੱਚ ਪੂਜਾ ਦੌਰਾਨ ਸੀਐਮ ਯੋਗੀ ਦੇ ਨਾਲ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ, ਡਿਪਟੀ ਸੀਐਮ ਬ੍ਰਜੇਸ਼ ਪਾਠਕ ਸਮੇਤ ਕਈ ਹੋਰ ਸੀਨੀਅਰ ਭਾਜਪਾ ਆਗੂ ਅਤੇ ਅਹੁਦੇਦਾਰ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਮੰਦਿਰ ਵਿੱਚ ਆਏ ਸ਼ਰਧਾਲੂਆਂ ਦਾ ਅਭਿਵਾਦਨ ਵੀ ਸਵੀਕਾਰ ਕੀਤਾ ਅਤੇ ਪਾਰਟੀ ਆਗੂਆਂ ਨਾਲ ਮੰਦਿਰ ਪਰਿਸਰ ਵਿੱਚ ਸਮਾਂ ਬਿਤਾਇਆ।


author

rajwinder kaur

Content Editor

Related News