''ਖਾਈਕੇ ਪਾਨ ਬਨਾਰਸ ਵਾਲਾ...'' ਗੀਤ ''ਤੇ ਥਿਰਕੇ BJP ਵਿਧਾਇਕ

Saturday, Sep 07, 2024 - 02:06 PM (IST)

ਸੰਭਾਜੀਨਗਰ- ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੀ ਗੰਗਾਪੁਰ ਸੀਟ ਤੋਂ ਭਾਜਪਾ ਦੇ ਵਿਧਾਇਕ ਪ੍ਰਸ਼ਾਂਤ ਬੰਬ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਅਦਾਕਾਰ ਅਮਿਤਾਭ ਬੱਚਨ ਦੇ ਲੋਕਪ੍ਰਿਅ ਗਾਣੇ 'ਖਾਈਕੇ ਪਾਨ ਬਨਾਰਸ ਵਾਲਾ' 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਕੁਝ ਯੂਜ਼ਰਸ ਵਿਧਾਇਕ ਦੇ ਡਾਂਸ ਦੀ ਪ੍ਰਸ਼ੰਸਾ ਕਰ ਰਹੇ ਹਨ, ਤਾਂ ਕੁਝ ਨੇ ਉਨ੍ਹਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਮਰਾਠਵਾੜਾ ਖੇਤਰ ਦੇ ਕੁਝ ਹਿੱਸਿਆਂ 'ਚ ਕਿਸਾਨ ਫ਼ਸਲਾਂ ਦੀ ਬਰਬਾਦੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਤਾਂ ਉਹ ਡਾਂਸ ਕਰਨ ਵਿਚ ਰੁੱਝੇ ਹਨ। 

ਪ੍ਰਸ਼ਾਂਤ ਨੇ 2019 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਦੂਜੀ ਵਾਰ ਗੰਗਾਪੁਰ ਸੀਟ ਜਿੱਤੀ ਸੀ। ਉਨ੍ਹਾਂ ਦੇ ਡਾਂਸ ਦਾ ਇਹ ਵੀਡੀਓ ਵੀਰਵਾਰ ਦੀ ਰਾਤ ਨੂੰ ਆਯੋਜਿਤ ਇਕ ਪ੍ਰੋਗਰਾਮ ਦਾ ਹੈ। ਪ੍ਰਸ਼ਾਂਤ ਨੇ ਕਿਹਾ ਕਿ ਹਰ ਸਾਲ ਮੇਰੀ ਪਾਰਟੀ ਦੇ ਵਰਕਰਾਂ ਲਈ ਇਕ ਮਨੋਰੰਜਨ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ ਪ੍ਰਸਿੱਧ ਸੈਰ-ਸਪਾਟਾ ਵਾਲੀ ਥਾਂ ਮਹਿਸਮਾਲ 'ਚ ਆਯੋਜਿਤ ਪ੍ਰੋਗਰਾਮ ਦੌਰਾਨ ਮੈਂ 'ਖਾਈਕੇ ਪਾਨ ਬਨਾਰਸ ਵਾਲਾ' ਗੀਤ 'ਤੇ ਡਾਂਸ ਕੀਤਾ। ਇਸ ਤੋਂ ਪਹਿਲਾਂ ਮੈਂ ਲਾਵਣੀ ਗੀਤ ਵੀ ਗਾਇਆ ਹੈ, ਜੋ ਮਹਾਰਾਸ਼ਟਰ ਦੇ ਸੱਭਿਆਚਾਰ ਦਾ ਹਿੱਸਾ ਹੈ। ਮੈਨੂੰ ਇਸ 'ਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ।


Tanu

Content Editor

Related News