ਮਹਾਰਾਸ਼ਟਰ: ਐਂਬੂਲੈਂਸ ਨੇ ਮੰਗਿਆ ਡੀਜ਼ਲ ਦਾ ਖ਼ਰਚਾ, ਪੈਸੇ ਨਾ ਹੋਣ ''ਤੇ ਬੇਹੋਸ਼ ਧੀ ਨੂੰ ਮੋਢੇ ''ਤੇ ਚੁੱਕ ਹਸਪਤਾਲ ਪੁੱਜਾ ਪਿਓ

Thursday, Oct 15, 2026 - 07:25 AM (IST)

ਮਹਾਰਾਸ਼ਟਰ: ਐਂਬੂਲੈਂਸ ਨੇ ਮੰਗਿਆ ਡੀਜ਼ਲ ਦਾ ਖ਼ਰਚਾ, ਪੈਸੇ ਨਾ ਹੋਣ ''ਤੇ ਬੇਹੋਸ਼ ਧੀ ਨੂੰ ਮੋਢੇ ''ਤੇ ਚੁੱਕ ਹਸਪਤਾਲ ਪੁੱਜਾ ਪਿਓ

ਬੀਡ (ਮਹਾਰਾਸ਼ਟਰ) : ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿਚ ਸਰਕਾਰੀ ਐਂਬੂਲੈਂਸ ’ਚੋਂ ਉਤਾਰੇ ਜਾਣ ਤੋਂ ਬਾਅਦ ਇਕ ਗਰੀਬ ਮਜ਼ਦੂਰ ਨੂੰ ਆਪਣੀ ਬੇਹੋਸ਼ 11 ਸਾਲਾ ਧੀ ਨੂੰ ਮੋਢੇ ’ਤੇ ਚੁੱਕ ਕੇ ਹਸਪਤਾਲ ਲਿਜਾਣ ਲਈ ਮਜਬੂਰ ਹੋਣਾ ਪਿਆ। ਦੋਸ਼ ਹੈ ਕਿ ਐਂਬੂਲੈਂਸ ਦੇ ਡੀਜ਼ਲ ਲਈ ਪੈਸੇ ਨਾ ਹੋਣ ’ਤੇ ਪਰਿਵਾਰ ਨੂੰ ਵਾਹਨ ਤੋਂ ਉਤਰਨ ਲਈ ਕਹਿ ਦਿੱਤਾ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿਚ ਭਾਰੀ ਰੋਸ ਫੈਲ ਗਿਆ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਸਬੰਧਤ ਮੈਡੀਕਲ ਅਫ਼ਸਰ ਡਾ. ਨਿਲੇਸ਼ ਧਕਨੇ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਉਲਹਾਸ ਗਾਂਦਲ ਨੇ ਬੁੱਧਵਾਰ ਨੂੰ ਦੱਸਿਆ ਕਿ ਡਾ. ਧਕਨੇ ਨੂੰ ਮੁਅੱਤਲ ਕਰਨ ਸਮੇਤ ਅਨੁਸ਼ਾਸਨੀ ਕਾਰਵਾਈ ਦਾ ਪ੍ਰਸਤਾਵ ਸਿਹਤ ਸੇਵਾ ਕਮਿਸ਼ਨਰ ਨੂੰ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : 11 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਕੇਂਦਰੀ ਕੈਬਨਿਟ ਨੇ ਬੋਨਸ ਨੂੰ ਦਿੱਤੀ ਮਨਜ਼ੂਰੀ

ਜਾਣਕਾਰੀ ਅਨੁਸਾਰ 29 ਸਤੰਬਰ ਨੂੰ ਮਾਜਲ ਗਾਓਂ ਤਹਿਸੀਲ ਦੇ ਇਕ ਜ਼ਿਲ੍ਹਾ ਪ੍ਰੀਸ਼ਦ ਸਕੂਲ ਵਿਚ 5ਵੀਂ ਜਮਾਤ ਵਿਚ ਪੜ੍ਹਨ ਵਾਲੀ ਬੱਚੀ ਨੂੰ ਗੰਭੀਰ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਈ। ਸਕੂਲ ਦੇ ਅਧਿਕਾਰੀ ਉਸ ਨੂੰ ਤੁਰੰਤ ਦਿੰਦਰੂੜ ਪ੍ਰਾਇਮਰੀ ਸਿਹਤ ਕੇਂਦਰ ਲੈ ਕੇ ਪਹੁੰਚੇ। ਉਥੇ ਡਾਕਟਰ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਿਹਤਰ ਇਲਾਜ ਲਈ ਵੱਡੇ ਹਸਪਤਾਲ ਲੈ ਕੇ ਜਾਣ ਦੀ ਸਲਾਹ ਦਿੱਤੀ। ਮਾਜਲ ਗਾਓਂ ਦੇ ਸਿਹਤ ਅਫ਼ਸਰ ਡਾ. ਮਧੂਕਰ ਘੁਬਾਡੇ ਅਨੁਸਾਰ ਬੱਚੀ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਐਂਬੂਲੈਂਸ ਵਿਚ ਬੈਠੇ ਤਾਂ ਸਿਹਤ ਕੇਂਦਰ ਦੇ ਕਰਮਚਾਰੀਆਂ ਨੇ ਕਥਿਤ ਤੌਰ ’ਤੇ ਉਨ੍ਹਾਂ ਤੋਂ ਡੀਜ਼ਲ ਦੇ ਪੈਸੇ ਮੰਗੇ। ਸ਼ੁਰੂਆਤੀ ਜਾਂਚ ਰਿਪੋਰਟ ਮੁਤਾਬਕ ਪਿਤਾ ਨੇ ਪੈਸੇ ਨਾ ਹੋਣ ਦੀ ਗੱਲ ਕਹਿ ਕੇ ਗੁਹਾਰ ਲਗਾਈ ਪਰ ਪਰਿਵਾਰ ਨੂੰ ਐਂਬੂਲੈਂਸ ’ਚੋਂ ਉਤਰਨ ਲਈ ਕਹਿ ਦਿੱਤਾ ਗਿਆ। ਘਟਨਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News