ਸੁਭਾਸ਼ ਚੰਦਰਾ ਦੀ ਅਰਜ਼ੀ ’ਤੇ NCLAT ਦਾ ਕਰਜ਼ਦਾਤਿਆਂ ਨੂੰ ਨੋਟਿਸ
Wednesday, Sep 30, 2026 - 06:57 PM (IST)
ਬਿਜ਼ਨੈੱਸ ਡੈਸਕ - ਨੈਸ਼ਨਲ ਕੰਪਨੀ ਲਾਅ ਅਪੀਲੀਏ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਐੱਸਲ ਸਮੂਹ ਦੇ ਚੇਅਰਮੈਨ ਸੁਭਾਸ਼ ਚੰਦਰਾ ਵੱਲੋਂ ਦਾਇਰ ਇਕ ਅਰਜ਼ੀ ’ਤੇ ਮੰਗਲਵਾਰ ਨੂੰ ਕਰਜ਼ਦਾਤਿਆਂ ਨੂੰ ਨੋਟਿਸ ਜਾਰੀ ਕੀਤੇ ਅਤੇ ਮਾਮਲੇ ਦੀ ਸੁਣਵਾਈ ਲਈ 29 ਅਤੇ 30 ਅਕਤੂਬਰ ਦੀ ਤਰੀਕ ਤੈਅ ਕੀਤੀ। ਇਸ ਅਰਜ਼ੀ ’ਚ ਐੱਨ. ਸੀ. ਐੱਲ. ਟੀ. ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ’ਚ ਲੱਗਭਗ 22,006.57 ਕਰੋੜ ਰੁਪਏ ਦੇ ਪ੍ਰਵਾਨਿਤ ਦਾਅਵਿਆਂ ਦੇ ਨਿਪਟਾਰੇ ਲਈ ਕਰੀਬ 6.5 ਕਰੋੜ ਰੁਪਏ ਦੇ ਭੁਗਤਾਨ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
ਐੱਨ. ਸੀ. ਐੱਲ. ਏ. ਟੀ. ਨੇ ਕਰਜ਼ਦਾਤਿਆਂ ਨੂੰ ਇਕ ਹਫਤੇ ਅੰਦਰ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਐੱਨ. ਸੀ. ਐੱਲ. ਏ. ਟੀ. ਦੀ 3 ਮੈਂਬਰੀ ਬੈਂਚ ਨੇ ਸੁਭਾਸ਼ ਚੰਦਰਾ ਨੂੰ ਵੀ ਕਰਜ਼ਦਾਤਿਆਂ ਦੇ ਜਵਾਬ ’ਤੇ ਆਪਣਾ ਜਵਾਬ ਦਾਖਲ ਕਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ। ਕਾਰਜਕਾਰੀ ਚੇਅਰਪਰਸਨ ਜਸਟਿਸ (ਸੇਵਾਮੁਕਤ) ਯੋਗੇਸ਼ ਖੰਨਾ ਅਤੇ ਤਕਨੀਕੀ ਮੈਂਬਰ ਬਰੁਣ ਮਿੱਤਰਾ ਤੇ ਅਜੇ ਦਾਸ ਮਹਿਰੋਤਰਾ ਦੀ ਬੈਂਚ ਨੇ ਕਿਹਾ,‘‘ਨੋਟਿਸ ਜਾਰੀ ਕੀਤਾ ਜਾਵੇ... (ਵਿਚਾਰਨਯੋਗਤਾ ਅਤੇ ਮੁਅੱਤਲੀ ’ਤੇ) ਇਕ ਹਫਤੇ ਦੇ ਅੰਦਰ ਜਵਾਬ ਦਾਖਲ ਕੀਤਾ ਜਾਵੇਗਾ।’’
ਇਹ ਵੀ ਪੜ੍ਹੋ : ਢਹਿ-ਢੇਰੀ ਹੋ ਗਿਆ ਸੋਨਾ, 7 ਹਫਤਿਆਂ ਦੇ ਲੋਅ 'ਤੇ ਆਏ ਭਾਅ, ਚਾਂਦੀ ਵੀ ਡਿੱਗੀ ਧੜੰਮ
ਇਹ ਵੀ ਪੜ੍ਹੋ : ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
