ਮਹਾਕੁੰਭ ਮੇਲੇ ''ਚ 1249 ਕਿਲੋਮੀਟਰ ਲੰਬੀ ਪਾਈਪਲਾਈਨ ਨਾਲ ਹੋਵੇਗੀ ਪਾਣੀ ਦੀ ਸਪਲਾਈ
Wednesday, Nov 20, 2024 - 03:52 PM (IST)
ਪ੍ਰਯਾਗਰਾਜ (ਭਾਸ਼ਾ)- ਮਹਾਕੁੰਭ 2025 ਦੇ ਸ਼ਾਨਦਾਰ ਆਯੋਜਨ ਲਈ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸੰਗਮ ਖੇਤਰ 'ਚ ਅਸਥਾਈ ਮਹਾਕੁੰਭ ਨਗਰੀ ਵਸਣੀ ਸ਼ੁਰੂ ਹੋ ਗਈ ਹੈ। ਇਸ ਦਿਸ਼ਾ 'ਚ ਪੂਰੇ ਮੇਲਾ ਖੇਤਰ 'ਚ ਬਿਨਾਂ ਰੁਕੇ ਪਾਣੀ ਦੀ ਸਪਲਾਈ ਲਈ ਉੱਤਰ ਪ੍ਰਦੇਸ਼ ਜਲ ਨਿਗਮ 1249 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾ ਰਿਹਾ ਹੈ, ਜਿਸ ਰਾਹੀਂ 56,000 ਕਨੈਕਸ਼ਨ ਦੀ ਮਦਦ ਨਾਲ ਪੂਰੇ ਮੇਲਾ ਖੇਤਰ 'ਚ ਪਾਣੀ ਦੀ ਬਿਨਾਂ ਰੁਕੇ ਸਪਲਾਈ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜਲ ਨਿਗਮ ਦੇ ਅਧਿਸ਼ਾਸੀ ਅਮਿਤ ਰਾਜ ਨੇ ਦੱਸਿਆ ਕਿ ਮਹਾਕੁੰਭ 2025 'ਚ ਪੂਰੇ ਮੇਲਾ ਖੇਤਰ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੰਮ ਉੱਤਰ ਪ੍ਰਦੇਸ਼ ਜਲ ਨਿਗਮ (ਨਗਰੀ) ਪ੍ਰਯਾਗਰਾਜ ਕਰ ਰਿਹਾ ਹੈ। ਇਸ ਲਈ 25 ਸੈਕਟਰ ਅਤੇ 4 ਹਜ਼ਾਰ ਹੈਕਟੇਅਰ 'ਚ ਫੈਲੇ ਵਿਸ਼ਾਲ ਮੇਲਾ ਖੇਤਰ 'ਚ ਪਾਈਪਲਾਈਨ ਦਾ ਜਾਲ ਵਿਛਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਮੇਲਾ ਖੇਤਰ ਪਹਿਲੇ ਦੇ ਕੁੰਭ ਮੇਲੇ ਦੀ ਤੁਲਨਾ 'ਚ ਵੱਡਾ ਹੈ। ਪੂਰੇ ਮੇਲਾ ਖੇਤਰ 'ਚ ਪਾਣ ਦੀ ਸਪਲਾਈ ਲਈ ਲਗਭਗ 1249 ਕਿਲੋਮੀਟਰ ਲੰਬੀ ਪਾਈਪਲਾਈਨ ਦਾ ਜਾਲ ਵਿਛਾਇਆ ਜਾ ਰਿਹਾ ਹੈ, ਜਿਸ ਨਾਲ ਪਰੇਡ ਗਰਾਊਂਡ, ਸੰਗਮ ਖੇਤਰ ਤੋਂ ਲੈ ਕੇ ਫਾਫਾਮਊ ਅਤੇ ਅਰੈਲ ਅਤੇ ਝੂੰਸੀ ਦੇ ਖੇਤਰਾਂ 'ਚ ਵੀ ਆਸਾਨੀ ਨਾਲ ਪਾਣੀ ਦੀ ਸਪਲਾਈ ਕੀਤੀ ਜਾ ਸਕੇ। ਅਮਿਤ ਰਾਜ ਨੇ ਦੱਸਿਆ ਕਿ 40 ਕਰੋੜ ਰੁਪਏ ਦੀ ਲਾਗਤ ਨਾਲ ਜਲ ਨਿਗਮ (ਨਗਰੀ) ਇਸ ਪ੍ਰਾਜੈਕਟ ਨੂੰ ਲਾਗੂ ਕਰ ਰਿਹਾ ਹੈ, ਜਿਸ ਦੇ 30 ਨਵੰਬਰ ਤੱਕ ਪੂਰਾ ਹੋਣ ਦੀ ਪੂਰੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਮੇਲਾ ਖੇਤਰ 'ਚ ਪਾਈਪਲਾਈਨ ਵਿਛਾਉਣ ਤੋਂ ਬਾਅਦ ਸੜਕਾਂ ਦੇ ਕਿਨਾਰੇ, ਅਖਾੜਿਆਂ ਦੇ ਕੰਪਲੈਕਸਾਂ ਅਤੇ ਪ੍ਰਸ਼ਾਸਨ ਦੇ ਤੰਬੂਆਂ ਤੱਕ ਪਾਣੀ ਦੇ ਲਗਭਗ 56,000 ਕਨੈਕਸ਼ਨ ਲਗਾਏ ਜਾਣਗੇ। ਪਾਣੀ ਦੀ ਸਪਲਾਈ ਦਾ ਕੰਮ 85 ਟਿਊਬਵੈੱਲ ਅਤੇ 30 ਜਨਰੇਟਰਾਂ ਦੀ ਮਦਦ ਨਾਲ ਪੰਪਿੰਗ ਸਟੇਸ਼ਨਾਂ ਤੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਰਜ ਨਿਰੀਖਣ ਲਈ ਸੈਕਟਰ ਵਾਰ ਜਲ ਨਿਗਮ ਦੇ ਇੰਜੀਨੀਅਰ ਅਤੇ ਕਰਮਚਾਰੀ ਮੇਲਾ ਖੇਤਰ 'ਚ ਤਾਇਨਾਤ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8