ਵਾਇਰਲ ਵੀਡੀਓ ਤੋਂ ਪਰੇਸ਼ਾਨ ਹੋਈ ਸਾਧਵੀ ਹਰਸ਼ਾ ਰਿਚਾਰਿਆ, ਸ਼ਰੇਆਮ ਦਿੱਤੀ ਇਹ ਧਮਕੀ

Wednesday, Feb 26, 2025 - 07:12 PM (IST)

ਵਾਇਰਲ ਵੀਡੀਓ ਤੋਂ ਪਰੇਸ਼ਾਨ ਹੋਈ ਸਾਧਵੀ ਹਰਸ਼ਾ ਰਿਚਾਰਿਆ, ਸ਼ਰੇਆਮ ਦਿੱਤੀ ਇਹ ਧਮਕੀ

ਐਟਰਟੇਨਮੈਂਟ ਡੈਸਕ- ਸੰਗਮ ਨਗਰੀ 'ਚ ਮਹਾਂਕੁੰਭ ​​ਦੌਰਾਨ ਵਾਇਰਲ ਹੋਈ ਸੁੰਦਰ ਸਾਧਵੀ ਹਰਸ਼ਾ ਰਿਚਾਰਿਆ ਬਾਰੇ ਇੱਕ ਖ਼ਬਰ ਸਾਹਮਣੇ ਆਈ ਹੈ। ਹਰਸ਼ਾ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕਰਕੇ ਇਸ ਪਿੱਛੇ ਦਾ ਕਾਰਨ ਦੱਸਿਆ ਹੈ। ਵੀਡੀਓ 'ਚ, ਹਰਸ਼ਾ ਰੋਂਦੇ ਹੋਏ ਆਪਣਾ ਦਰਦ ਜ਼ਾਹਰ ਕਰ ਰਹੀ ਹੈ।ਹਰਸ਼ਾ ਰਿਚਾਰਿਆ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ- ਮੇਰੇ ਜਾਣਕਾਰ ਲੋਕਾਂ ਦੁਆਰਾ ਮੇਰੇ ਕੁਝ ਨਕਲੀ ਵੀਡੀਓ ਵੀ ਸ਼ੇਅਰ ਕੀਤੇ ਜਾ ਰਹੇ ਹਨ। ਇਨ੍ਹਾਂ ਨਕਲੀ ਵੀਡੀਓਜ਼ ਦੁਆਰਾ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮੇਰੇ ਕੋਲ ਉਨ੍ਹਾਂ ਲੋਕਾਂ ਦੇ ਨਾਮ ਹਨ ਜੋ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਹਨ।ਸਾਧਵੀ ਹਰਸ਼ਾ ਰਿਚਾਰਿਆ ਨੇ ਵੀਡੀਓ 'ਚ ਅੱਗੇ ਕਿਹਾ- ਮੈਂ ਇੰਨੀ ਤੰਗ ਆ ਗਈ ਹਾਂ ਕਿ ਮੇਰਾ ਮਨ ਖੁਦਕੁਸ਼ੀ ਕਰਨ ਨੂੰ ਕਰਦਾ ਹੈ। ਜੇ ਮੈਂ ਖੁਦਕੁਸ਼ੀ ਕਰ ਲਵਾਂ, ਤਾਂ ਮੈਂ ਉਨ੍ਹਾਂ ਸਾਰਿਆਂ ਦੇ ਨਾਮ ਸੁਸਾਈਡ ਨੋਟ 'ਚ ਲਿਖਾਂਗੀ। ਦੱਸਾਂਗੀ ਕਿ ਮੇਰੇ ਨਾਲ ਕਿਸ ਨੇ ਕੀ ਕੀਤਾ ਹੈ?

 

 
 
 
 
 
 
 
 
 
 
 
 
 
 
 
 

A post shared by Anchor harsha richhariya (@host_harsha)

‘ਕੁੜੀ ਦਾ ਅੱਗੇ ਵਧਣਾ ਬਰਦਾਸ਼ਤ ਨਹੀਂ ਹੋ ਰਿਹਾ’
ਵੀਡੀਓ ਦੀ ਸ਼ੁਰੂਆਤ 'ਚ, ਹਰਸ਼ਾ ਰਿਚਾਰਿਆ ਨੇ ਕਿਹਾ- ਮੈਂ ਮਹਾਕੁੰਭ ​​'ਚ ਹਿੰਦੂਤਵ ਸਨਾਤਨ ਲਈ ਕੰਮ ਕਰਨ ਦਾ ਸੰਕਲਪ ਲਿਆ ਸੀ। ਮੈਂ ਨੌਜਵਾਨਾਂ ਨੂੰ ਧਾਰਮਿਕ ਸਭਿਆਚਾਰ ਤੋਂ ਜਾਣੂ ਕਰਵਾਉਣ ਲਈ ਕੰਮ ਕਰਾਂਗੀ ਪਰ ਕੁਝ ਧਰਮ ਵਿਰੋਧੀ ਲੋਕ ਮੈਨੂੰ ਅੱਗੇ ਵਧਣ ਤੋਂ ਰੋਕ ਰਹੇ ਹਨ। ਮੇਰੇ ਪੁਰਾਣੇ ਵੀਡੀਓ ਰਿਲੀਜ਼ ਹੋ ਰਹੇ ਹਨ। ਲੋਕ ਪੁੱਛ ਰਹੇ ਹਨ ਕਿ ਉਹ ਸਾਧਵੀ ਕਿਵੇਂ ਹੋ ਸਕਦੀ ਹੈ? ਮੈਂ ਕਦੇ ਨਹੀਂ ਕਿਹਾ ਕਿ ਮੈਂ ਸਾਧਵੀ ਹਾਂ। ਮੇਰੇ ਕੁਝ AI ਦੁਆਰਾ ਤਿਆਰ ਕੀਤੇ ਵੀਡੀਓ ਸਰਕੁਲੇਟ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਧਮਕ ਬੇਸ ਵਾਲੇ ਮੁੱਖ ਮੰਤਰੀ ਦਾ ਦੇਖੋ ਕੀ ਹੋਇਆ ਹਾਲ,  ਬੰਨ੍ਹਿਆ ਸੰਗਲਾਂ ਨਾਲ

ਰੋਜ਼ਾਨਾ 15-20 ਮੈਸੇਜ ਆ ਰਹੇ ਹਨ। ਕੁਝ ਲੋਕ ਕੁੜੀ ਦੇ ਅੱਗੇ ਵਧਣ ਤੋਂ ਖੁਸ਼ ਨਹੀਂ ਹਨ। ਜੇ ਕਿਸੇ ਦਿਨ ਮੈਨੂੰ ਪਤਾ ਲੱਗੇ ਕਿ ਹਰਸ਼ਾ ਰਿਚਾਰਿਆ ਨੇ ਖੁਦਕੁਸ਼ੀ ਕਰ ਲਈ ਹੈ ਤਾਂ ਮੈਂ ਉਨ੍ਹਾਂ ਸਾਰੇ ਲੋਕਾਂ ਦੇ ਨਾਮ ਲਿਖਾਂਗੀ ਜਿਨ੍ਹਾਂ ਨੇ ਮੇਰੇ ਨਾਲ ਕੀ ਕੀਤਾ ਹੈ। ਮੈਂ ਮਹਾਦੇਵ ਵੱਲੋਂ ਦਿੱਤੀ ਗਈ ਹਿੰਮਤ ਨਾਲ ਲੜਦੀ ਰਹਾਂਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News