ਮਹਾਕੁੰਭ 2025 ''ਚ ਲਗਾਏ ਜਾਣਗੇ AI ਨਾਲ ਲੈੱਸ ਕੈਮਰੇ

Tuesday, Dec 10, 2024 - 05:31 PM (IST)

ਮਹਾਕੁੰਭ ਨਗਰ (ਭਾਸ਼ਾ)- ਵਿਸ਼ਵ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮਾਂ 'ਚੋਂ ਇਕ ਮਹਾਕੁੰਭ 2025 ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਉਥੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨਾਲ ਲੈੱਸ ਕੈਮਰੇ ਲਗਾਏ ਜਾਣਗੇ। ਇਕ ਬਿਆਨ 'ਚ ਸਰਕਾਰ ਨੇ ਕਿਹਾ ਕਿ ਹੁਣ ਤੱਕ ਪ੍ਰਯਾਗਰਾਜ 'ਚ ਕੁੰਭ ਜਾਂ ਮਹਾਕੁੰਭ 'ਚ ਸ਼ਰਧਾਲੂਆਂ ਦੀ ਸਹੀ ਗਿਣਤੀ ਦੀ ਗਿਣਨ ਦੀ ਅਜੇ ਤੱਕ ਕੋਈ ਸਹੀ ਤਕਨੀਕ ਨਹੀਂ ਸੀ। ਹਾਲਾਂਕਿ, ਇਸ ਵਾਰ ਯੋਗੀ ਆਦਿਤਿਆਨਾਥ ਸਰਕਾਰ ਏਆਈ ਨਾਲ ਲੈੱਸ ਕੈਮਰਿਆਂ ਦੇ ਨਾਲ-ਨਾਲ ਕਈ ਹੋਰ ਤਕਨੀਕਾਂ ਦੀ ਮਦਦ ਲੈ ਰਹੀ ਹੈ, ਤਾਂ ਜੋ ਮਹਾਕੁੰਭ 'ਚ ਆਉਣ ਵਾਲੇ ਹਰੇਕ ਸ਼ਰਧਾਲੂ ਦੀ ਗਿਣਤੀ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਟਰੈਕ ਕੀਤਾ ਜਾ ਸਕੇ। ਇਸ ਸਬੰਧੀ ਡਿਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਨੇ ਦੱਸਿਆ ਕਿ ਇਸ ਵਾਰ ਮਹਾਕੁੰਭ 'ਚ 40 ਕਰੋੜ ਤੋਂ ਵੱਧ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੋਵੇਗਾ। ਉਨ੍ਹਾਂ ਮੁਤਾਬਕ ਇੰਨੀ ਵੱਡੀ ਗਿਣਤੀ 'ਚ ਲੋਕਾਂ ਦੀ ਗਿਣਤੀ ਕਰਨ ਅਤੇ ਉਨ੍ਹਾਂ 'ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ 'ਤੇ ਨਜ਼ਰ ਰੱਖਣ ਲਈ ਮੇਲਾ ਖੇਤਰ ਦੇ ਅੰਦਰ 200 ਥਾਵਾਂ 'ਤੇ 744 ਆਰਜ਼ੀ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ, ਜਦਕਿ ਸ਼ਹਿਰ ਦੇ ਅੰਦਰ 268 ਥਾਵਾਂ 'ਤੇ 1107 ਪੱਕੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਡਿਵੀਜ਼ਨਲ ਕਮਿਸ਼ਨਰ ਨੇ ਦੱਸਿਆ ਕਿ ਇੰਨਾ ਹੀ ਨਹੀਂ 100 ਤੋਂ ਵੱਧ ਪਾਰਕਿੰਗ ਥਾਵਾਂ 'ਤੇ 720 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਪੰਤ ਨੇ ਦੱਸਿਆ ਕਿ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਅਤੇ ਪੁਲਸ ਲਾਈਨ ਕੰਟਰੋਲ ਰੂਮ ਤੋਂ ਇਲਾਵਾ ਅਰੈਲ ਅਤੇ ਝੂੰਸੀ ਖੇਤਰਾਂ 'ਚ ਵੀ ਨਿਗਰਾਨ ਕੇਂਦਰ ਬਣਾਏ ਗਏ ਹਨ, ਜਿੱਥੋਂ ਸ਼ਰਧਾਲੂਆਂ 'ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਿਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੀ ਗਿਣਤੀ ਕਰਨਾ ਇਕ ਵੱਡੀ ਚੁਣੌਤੀ ਹੈ ਪਰ ਇਸ 'ਚ ਏਆਈ ਦੀ ਵਰਤੋਂ ਬਹੁਤ ਮਹੱਤਵਪੂਰਨ ਹੋਵੇਗੀ। ਉਨ੍ਹਾਂ ਕਿਹਾ,''ਏਆਈ ਨਾਲ ਲੈੱਸ ਕੈਮਰੇ ਮਹਾਕੁੰਭ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਕਰਨ ਲਈ ਹਰ ਮਿੰਟ ਡਾਟਾ ਨੂੰ ਅਪਡੇਟ ਕਰਨਗੇ। ਸਾਰਾ ਧਿਆਨ ਘਾਟ 'ਤੇ ਆਉਣ ਵਾਲੇ ਸ਼ਰਧਾਲੂਆਂ 'ਤੇ ਰਹੇਗਾ। ਇਹ ਸਿਸਟਮ ਸਵੇਰੇ 3 ਵਜੇ ਤੋਂ ਸ਼ਾਮ 7 ਵਜੇ ਤੱਕ ਪੂਰੀ ਤਰ੍ਹਾਂ ਸਰਗਰਮ ਰਹੇਗਾ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News