ਮਹਾਕਾਲੇਸ਼ਵਰ ਮੰਦਰ : ਭਗਤਾਂ ਦੀ ਆਸਥਾ, 7 ਕਰੋੜ ਤੋਂ ਵੱਧ ਰਾਸ਼ੀ ਹੋਈ ਇਕੱਠੀ

08/28/2019 1:50:04 PM

ਉੱਜੈਨ (ਵਾਰਤਾ)— ਮੱਧ ਪ੍ਰਦੇਸ਼ ਦੇ ਉੱਜੈਨ ’ਚ ਸਥਿਤ ਭਗਵਾਨ ਮਹਾਕਾਲੇਸ਼ਵਰ ਮੰਦਰ ਵਿਚ ਸਾਉਣ ਮਹੀਨੇ ਦੌਰਾਨ ਮੰਦਰ ਨੂੰ ਕਰੀਬ 7 ਕਰੋੜ ਰੁਪਏ ਤੋਂ ਵਧ ਦੀ ਰਾਸ਼ੀ ਇਕੱਠੀ ਹੋਈ ਹੈ। ਮੰਦਰ ਵਿਚ ਭਗਤਾਂ ਵਲੋਂ ਦਾਨ, ਪ੍ਰਸ਼ਾਦ, ਭੇਂਟ ਅਤੇ ਛੇਤੀ ਦਰਸ਼ਨ ਵਿਵਸਥਾ ਤੋਂ 7 ਕਰੋੜ ਰੁਪਏ ਤੋਂ ਵੱਧ ਰਾਸ਼ੀ ਇਕੱਠੀ ਹੋਈ ਹੈ। ਸ੍ਰੀ ਮਹਾਕਾਲੇਸ਼ਵਰ ਮੰਦਰ ਪ੍ਰਬੰਧਨ ਕਮੇਟੀ ਦੇ ਡਿਪਟੀ ਪ੍ਰਬੰਧਕ ਆਸ਼ੂਤੋਸ਼ ਗੋਸਵਾਮੀ ਨੇ ਦੱਸਿਆ ਕਿ 17 ਜੁਲਾਈ ਤੋਂ 26 ਅਗਸਤ ਦੌਰਾਨ ਅਭਿਸ਼ੇਕ, ਦਾਨ, ਚੈੱਕ ਆਦਿ ਤੋਂ 41 ਲੱਖ 84 ਹਜ਼ਾਰ 532 ਰੁਪਏ ਅਤੇ ਪ੍ਰਸ਼ਾਦ ਤੋਂ 3 ਕਰੋੜ 56 ਲੱਖ 81 ਹਜ਼ਾਰ ਰੁਪਏ ਦੀ ਰਾਸ਼ੀ ਇਕੱਠੀ ਹੋਈ ਹੈ।

ਇਸ ਤਰ੍ਹਾਂ ਚਾਂਦੀ ਦੇ ਸਿੱਕਿਆਂ ਤੋਂ 8 ਲੱਖ 3 ਹਜ਼ਾਰ 3 ਸੌ ਰੁਪਏ, ਭੇਂਟ ਪੇਟੀਆਂ ਤੋਂ 1 ਕਰੋੜ 75 ਲੱਖ 16 ਹਜ਼ਾਰ 700 ਰੁਪਏ ਦੀ ਰਾਸ਼ੀ ਮੰਦਰ ਨੂੰ ਪ੍ਰਾਪਤ ਹੋਈ। ਉਨ੍ਹਾਂ ਨੇ ਦੱਸਿਆ ਕਿ ਸਾਉਣ ਅਤੇ ਭਾਦੋਂ ਮਹੀਨੇ ਵਿਚ ਛੇਤੀ ਦਰਸ਼ਨ 250 ਰੁਪਏ ਟਿਕਟ ਨਾਲ ਲੱਗਭਗ 1 ਕਰੋੜ 44 ਲੱਖ 80 ਹਜ਼ਾਰ 250 ਰੁਪਏ ਅਤੇ ਮੰਦਰ ਵਲੋਂ ਚਲਾਏ ਜਾ ਰਹੇ ਮੁਫ਼ਤ ਅੰਨ ਤੋਂ 11 ਲੱਖ 68 ਹਜ਼ਾਰ 924 ਰੁਪਏ ਦੀ ਰਾਸ਼ੀ ਇਕੱਠੀ ਹੋਈ ਹੈ। ਮੰਦਰ ਪ੍ਰਬੰਧਨ ਕਮੇਟੀ ਦੇ ਫੰਡ ਵਿਚ ਪਿਛਲੇ ਡੇਢ ਮਹੀਨਿਆਂ ਵਿਚ ਲੱਗਭਗ 7 ਕਰੋੜ 38 ਲੱਖ 34 ਹਜ਼ਾਰ 776 ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ।


Tanu

Content Editor

Related News