ਮਦਰੱਸੇ ਦੀਆਂ ਵਿਦਿਆਰਥਣਾਂ ਦੀ ਕੋਲਡ ਡਰਿੰਕ ਪੀਣ ਨਾਲ ਵਿਗੜ ਗਈ ਸਿਹਤ
Saturday, Sep 19, 2026 - 02:15 PM (IST)
ਸ਼੍ਰੀਗੰਗਾਨਗਰ (ਏਜੰਸੀ)- ਰਾਜਸਥਾਨ 'ਚ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਸੂਰਤਗੜ੍ਹ ਦੇ ਸਿਟੀ ਥਾਣਾ ਖੇਤਰ 'ਚ ਸਥਿਤ ਇਕ ਮਦਰਸੇ ਦੀਆਂ ਚਾਰ ਵਿਦਿਆਰਥਣਾਂ ਸ਼ੁੱਕਰਵਾਰ ਨੂੰ ਕੋਲਡ ਡਰਿੰਕ ਪੀਣ ਨਾਲ ਬੀਮਾਰ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਆ ਕਿ ਜਮਾਤ 6, 7 ਅਤੇ 8 'ਚ ਪੜ੍ਹ ਰਹੀਆਂ ਮਹਿਕ (13), ਪ੍ਰਵੀਨਾ (17), ਰਮਜ਼ਾਨਾ (17) ਅਤੇ ਕੁਲਸੁਮ (18) ਨੇ ਮਦਰਸੇ ਕੋਲ ਸਥਿਤ ਦੁਕਾਨ ਤੋਂ ਕੋਲਡ ਡਰਿੰਕ ਖਰੀਦੀ ਸੀ। ਉਸ ਦੇ ਸੇਵਨ ਦੇ ਕੁਝ ਸਮੇਂ ਬਾਅਦ ਹੀ ਚਾਰਾਂ ਦੀ ਸਿਹਤ ਵਿਗੜਨ ਲੱਗੀ। ਉਨ੍ਹਾਂ ਸਾਰੀਆਂ ਨੂੰ ਉਲਟੀ ਹੋਣ ਲੱਗੀ।
ਮਦਰਸਾ ਪ੍ਰਬੰਧਨ ਨੇ ਦੇਰੀ ਨਾ ਕਰਦੇ ਹੋਏ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ। ਟਰਾਮਾ ਸੈਂਟਰ 'ਚ ਡਾਕਟਰ ਨੇ ਚਾਰਾਂ ਕੁੜੀਆਂ ਨੂੰ ਮੁੱਢਲਾ ਇਲਾਜ ਦਿੱਤਾ। ਇਲਾਜ ਤੋਂ ਬਾਅਦ ਵੀ ਹਾਲਤ ਸਥਿਰ ਨਹੀਂ ਹੋਣ 'ਤੇ ਉਨ੍ਹਾਂ ਨੂੰ ਸ਼੍ਰੀਗੰਗਾਨਗਰ ਭੇਜ ਦਿੱਤਾ ਗਿਆ। ਪੁਲਸ ਦੁਕਾਨ ਅਤੇ ਕੋਲਡ ਡਰਿੰਕ ਦੀ ਜਾਂਚ ਕਰਵਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
