''ਕਿੱਥੇ ਗਈ ਸਿਹਤ ਕ੍ਰਾਂਤੀ?'', ਜਲੰਧਰ ਸਿਵਲ ਹਸਪਤਾਲ ਵਿੱਚ ਗੰਦਗੀ ਤੇ ਮਾੜੇ ਪ੍ਰਬੰਧਾਂ ''ਤੇ ਕਾਂਗਰਸ ਨੇ ਚੁੱਕੇ ਸਵਾਲ

Friday, Oct 09, 2026 - 08:08 PM (IST)

''ਕਿੱਥੇ ਗਈ ਸਿਹਤ ਕ੍ਰਾਂਤੀ?'', ਜਲੰਧਰ ਸਿਵਲ ਹਸਪਤਾਲ ਵਿੱਚ ਗੰਦਗੀ ਤੇ ਮਾੜੇ ਪ੍ਰਬੰਧਾਂ ''ਤੇ ਕਾਂਗਰਸ ਨੇ ਚੁੱਕੇ ਸਵਾਲ

ਜਲੰਧਰ (ਸੋਨੂੰ): ਜਲੰਧਰ ਦੇ ਸਿਵਲ ਹਸਪਤਾਲ ਵਿੱਚ ਫੈਲੀ ਗੰਦਗੀ ਅਤੇ ਬਦਹਾਲ ਵਿਵਸਥਾਵਾਂ ਨੂੰ ਲੈ ਕੇ ਕਾਂਗਰਸ ਨੇ ਸਵਾਲ ਚੁੱਕਦਿਆਂ ਪੁੱਛਿਆ ਹੈ ਕਿ ਸਰਕਾਰ ਦੀ ਸਿਹਤ ਕ੍ਰਾਂਤੀ ਕਿੱਥੇ ਗਈ ਹੈ? ਸ਼ੁੱਕਰਵਾਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਤੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ ਹਸਪਤਾਲ ਦਾ ਦੌਰਾ ਕਰਕੇ ਉੱਥੋਂ ਦੀਆਂ ਵਿਵਸਥਾਵਾਂ ਦਾ ਜਾਇਜ਼ਾ ਲਿਆ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਹਸਪਤਾਲ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਨਹੀਂ ਮਿਲ ਰਹੀਆਂ ਹਨ।
ਇਸ ਸਬੰਧੀ ਕਾਂਗਰਸ ਨੇਤਾਵਾਂ ਨੇ ਦੱਸਿਆ ਕਿ ਜੱਚਾ-ਬੱਚਾ ਵਾਰਡ ਦੇ ਬਾਥਰੂਮਾਂ ਦੀ ਹਾਲਤ ਬੇਹੱਦ ਖਰਾਬ ਹੈ। ਕਈ ਥਾਵਾਂ 'ਤੇ ਟੂਟੀਆਂ ਟੁੱਟੀਆਂ ਹੋਈਆਂ ਹਨ, ਥਾਂ-ਥਾਂ ਕੂੜਾ ਪਿਆ ਹੈ ਅਤੇ ਹੱਥ ਧੋਣ ਲਈ ਵੀ ਕੋਈ ਉਚਿਤ ਪ੍ਰਬੰਧ ਨਹੀਂ ਹੈ। ਇਸ ਤੋਂ ਇਲਾਵਾ, ਵਾਰਡਾਂ ਵਿੱਚ ਲੱਗੇ ਬੈੱਡਾਂ 'ਤੇ ਬੈੱਡਸ਼ੀਟਾਂ ਵੀ ਗਾਇਬ ਸਨ। 
 ਆਗੂਆਂ ਨੇ ਕਿਹਾ ਕਿ ਹਸਪਤਾਲ ਵਿੱਚ ਪੀਣ ਵਾਲੇ ਪਾਣੀ ਦਾ ਸਮੁੱਚਿਤ ਪ੍ਰਬੰਧ ਨਹੀਂ ਹੈ ਅਤੇ ਵਾਟਰ ਕੂਲਰ ਕੰਮ ਨਹੀਂ ਕਰ ਰਹੇ। ਉਨ੍ਹਾਂ ਹਸਪਤਾਲ ਪਰਿਸਰ ਵਿੱਚ ਬਣੇ ਕੂੜਾ ਡੰਪ ਦੀ ਸਥਿਤੀ 'ਤੇ ਵੀ ਗੰਭੀਰ ਚਿੰਤਾ ਪ੍ਰਗਟਾਈ। ਆਗੂਆਂ ਅਨੁਸਾਰ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਸਾਫ਼-ਸੁਥਰਾ ਵਾਤਾਵਰਨ ਅਤੇ ਬੁਨਿਆਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ, ਪਰ ਮੌਜੂਦਾ ਹਾਲਾਤ ਇਸ ਦੇ ਬਿਲਕੁਲ ਉਲਟ ਦਿਖਾਈ ਦੇ ਰਹੇ ਹਨ।

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Shubam Kumar

Content Editor

Related News